ਅਮੈਲੀਆ ਪੰਜਾਬੀ ਦੀ ਰਿਪੋਰਟ


Ammy Virk Trolled: ਪੰਜਾਬੀ ਗਾਇਕ-ਅਦਾਕਾਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਐਮੀ ਦੀ ਫਿਲਮ 'ਮੌੜ' ਰਿਲੀਜ਼ ਹੋਈ ਹੈ। ਜਿਸ ਵਿੱਚ ਐਮੀ ਦੇ ਕਿਰਦਾਰ ਨੂੰ ਮਿਲੀ-ਜੁਲੀ ਪ੍ਰਤੀਕਿਿਰਿਆ ਮਿਲ ਰਹੀ ਹੈ। ਕਈ ਲੋਕਾਂ ਨੂੰ ਐਮੀ ਜਿਊਣਾ ਮੌੜ ਦੇ ਕਿਰਦਾਰ 'ਚ ਕਾਫੀ ਪਸੰਦ ਆ ਰਹੇ ਹਨ। ਦੂਜੇ ਪਾਸੇ, ਕੁੱਝ ਲੋਕਾਂ ਨੇ ਕਿਹਾ ਕਿ ਜਿਊਣਾ ਮੌੜ ਦੇ ਕਿਰਦਾਰ 'ਚ ਦੇਵ ਖਰੌੜ ਨੂੰ ਹੋਣਾ ਚਾਹੀਦਾ ਸੀ। ਨਾਲ ਹੀ ਕੁੱਝ ਲੋਕ ਇਹ ਕਹਿ ਕੇ ਵੀ ਐਮੀ ਵਿਰਕ ਦੀ ਨਿੰਦਾ ਕਰ ਰਹੇ ਹਨ ਕਿ ਉਹ ਜਿਊਣਾ ਮੌੜ ਦੇ ਕਿਰਦਾਰ ਨਾਲ ਇਨਸਾਫ ਨਹੀਂ ਕਰ ਸਕੇ। ਲੋਕਾਂ ਨੂੰ ਐਮੀ ਵਿਰਕ ਦਾ ਕਿਰਦਾਰ ਦੇਖ ਕੇ ਗੁੱਗੂ ਗਿੱਲ ਦੇ ਜਿਊਣਾ ਮੌੜ ਵਾਲੇ ਕਿਰਦਾਰ ਦੀ ਯਾਦ ਆ ਰਹੀ ਹੈ। 


ਇਹ ਵੀ ਪੜ੍ਹੋ: ਨੇਪਾਲ 'ਚ 'ਆਦਿਪੁਰਸ਼' ਤੋਂ ਬੈਨ ਹਟਿਆ, ਕਾਠਮਾਂਡੂ ਮੇਅਰ ਹਾਲੇ ਵੀ ਜ਼ਿੱਦ 'ਤੇ ਅੜੇ, ਬੋਲੇ- 'ਕਿਸੇ ਕੀਮਤ 'ਤੇ ਨਹੀਂ ਚੱਲਣ ਦਿਆਂਗੇ'


ਹੁਣ ਇਸ ਤੋਂ ਬਾਅਦ ਐਮੀ ਨਵੀਂ ਮੁਸੀਬਤ 'ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਜਿਊਣਾ ਮੌੜ ਦੇ ਕਿਰਦਾਰ 'ਚ ਐਮੀ ਵਿਰਕ ਘੁੜਸਵਾਰੀ ਵੀ ਕਰਦੇ ਨਜ਼ਰ ਆਏ ਹਨ, ਇਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਐਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਵੀ ਕੀਤੀਆਂ ਹਨ। ਹੁਣ ਇਨ੍ਹਾਂ ਤਸਵੀਰਾਂ ਦੀ ਵਜ੍ਹਾ ਕਰਕੇ ਐਮੀ ਵਿਰਕ ਦੀ ਸੋਸ਼ਲ ਮੀਡੀਆ 'ਤੇ ਕਾਫੀ ਨਿੰਦਾ ਹੋ ਰਹੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਹ ਸਪੋਰਟਸ ਸ਼ੂਜ਼ ਪਹਿਨ ਕੇ ਘੁੜਸਵਾਰੀ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਐਮੀ ਨੂੰ ਲੋਕ ਇਹ ਕਹਿ ਕੇ ਟਰੋਲ ਕਰ ਰਹੇ ਹਨ ਕਿ 'ਜਿਊਣਾ ਮੌੜ ਸਪੋਰਟਸ ਸ਼ੂਜ਼ ਕਦੋਂ ਪਾਉਂਦਾ ਸੀ'। ਪਹਿਲਾਂ ਤੁਸੀਂ ਦੇਖੋ ਇਹ ਤਸਵੀਰ:









ਇਹੀ ਨਹੀਂ ਐਮੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਵੀ ਉਨ੍ਹਾਂ ਨੇ ਘੁੜਸਵਾਰੀ ਕਰਦਿਆਂ ਮੌਡਰਨ ਜ਼ਮਾਨੇ ਵਾਲੇ ਬੂਟ ਯਾਨਿ ਕਿ ਸਪੋਰਟਸ ਸ਼ੂਜ਼ ਹੀ ਪਹਿਨੇ ਹਨ। ਹੁਣ ਇੱਥੇ ਇਹ ਕਹਿਣਾ ਤਾਂ ਬਣਦਾ ਹੈ ਕਿ ਭਾਵੇਂ ਇਸ ਫਿਲਮ ਨੂੰ ਬਣਾਉੇਣ ਲਈ ਪੂਰੀ ਟੀਮ ਨੇ ਕਾਫੀ ਰਿਸਰਚ ਕੀਤੀ ਹੈ। ਪਰ ਇੰਜ ਲੱਗਦਾ ਹੈ ਕਿ ਐਮੀ ਨੇ ਘੁੜਸਵਾਰੀ ਠੀਕ ਤਰ੍ਹਾਂ ਨਹੀਂ ਸਿੱਖੀ। ਦੇਖੋ ਇਹ ਵੀਡੀਓ:






ਲੋਕਾਂ ਨੇ ਕੀਤੇ ਇਹ ਕਮੈਂਟ
ਐਮੀ ਦੀਆਂ ਇਨ੍ਹਾਂ ਪੋਸਟਾਂ 'ਤੇ ਲੋਕ ਇਹੀ ਕਮੈਂਟ ਕਰ ਰਹੇ ਹਨ ਕਿ 'ਜਿਊਣਾ ਮੌੜ ਬੂਟ ਕਦੋਂ ਪਾਉਂਦਾ ਸੀ।' ਇਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਦੇਵ ਖਰੌੜ ਸੀ ਅਸਲੀ ਬੰਦਾ ਜਿਊਣਾ ਮੌੜ ਲਈ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਜਿਊਣੇ ਮੌੜ ਨੇ ਸਪੋਰਟਸ ਬੂਟ ਕਿਥੋਂ ਲੈ ਆਂਦੇ।' ਪੜ੍ਹੋ ਇਹ ਕਮੈਂਟਸ:










ਕਾਬਿਲੇਗ਼ੌਰ ਹੈ ਕਿ 'ਮੌੜ' ਜਿਊਣਾ ਮੌੜ ਦੀ ਜ਼ਿੰਦਗੀ 'ਤੇ ਆਧਾਰਤ ਫਿਲਮ ਹੈ। ਇਸ ਫਿਲਮ 'ਚ ਐਮੀ ਜਿਊਣੇ ਮੌੜ ਦੇ ਕਿਰਦਾਰ 'ਚ ਨਜ਼ਰ ਆਏ। ਉਨ੍ਹਾਂ ਦੇ ਕਿਰਦਾਰ ਨੂੰ ਮਿਲੀ ਜੁਲੀ ਪ੍ਰਤੀਕਿਿਰਿਆ ਮਿਲੀ।


ਇਹ ਵੀ ਪੜ੍ਹੋ: ਸੰਜੇ ਦੱਤ ਨੇ ਇਸ ਦੇਸੀ ਜੁਗਾੜ ਨਾਲ ਬਣਾਈ ਸੀ ਸੌਲਿਡ ਬੌਡੀ, ਐਕਟਰ ਨੇ ਖੁਦ ਖੋਲਿਆ ਰਾਜ਼, ਜੇਲ੍ਹ 'ਚ ਕਰਦੇ ਸੀ ਇਹ ਕੰਮ