Anant-Radhika Pre Wedding: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ ਸ਼ਾਨਦਾਰ ਰਿਹਾ। ਇਸ ਸ਼ਾਨਦਾਰ ਸਮਾਗਮ ਵਿੱਚ ਭਾਰਤ ਤੋਂ ਹੀ ਨਹੀਂ, ਸਗੋਂ ਵਿਦੇਸ਼ਾਂ ਤੋਂ ਵੀ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਸਿਤਾਰਿਆਂ ਨੇ ਪਰਫਾਰਮ ਕੀਤਾ। ਖਬਰਾਂ ਸਨ ਕਿ ਰਿਹਾਨਾ ਨੇ ਆਪਣੇ ਪ੍ਰਦਰਸ਼ਨ ਲਈ 52 ਕਰੋੜ ਰੁਪਏ ਲਏ ਸਨ। ਅਜਿਹੇ 'ਚ ਪੂਰਾ ਦੇਸ਼ ਇਹ ਜਾਣਨ ਲਈ ਬੇਤਾਬ ਸੀ ਕਿ ਇੰਡਸਟਰੀ ਦੇ ਤਿੰਨ ਖਾਨਾਂ ਨੂੰ ਪਰਫਾਰਮ ਕਰਨ ਲਈ ਕਿੰਨੇ ਪੈਸੇ ਮਿਲੇ ਹਨ।    


ਇਹ ਵੀ ਪੜ੍ਹੋ: 'ਵੰਡਰ ਵੂਮੈਨ' ਦੇ ਘਰ ਆਈਆਂ ਖੁਸ਼ੀਆਂ, 38 ਦੀ ਉਮਰ 'ਚ ਚੌਥੀ ਵਾਰ ਮਾਂ ਬਣੀ ਹਾਲੀਵੁੱਡ ਅਦਾਕਾਰਾ ਗੈਲ ਗੈਡਟ, ਦੇਖੋ ਤਸਵੀਰ


ਕੀ ਅੰਬਾਨੀ ਦੇ ਫੰਕਸ਼ਨ 'ਚ ਤਿੰਨੋਂ ਖਾਨ ਨੇ ਕਰੋੜਾਂ ਰੁਪਏ ਲੈਕੇ ਡਾਂਸ ਕੀਤਾ?
ਸੋਸ਼ਲ ਮੀਡੀਆ 'ਤੇ ਕਈ ਦਾਅਵੇ ਕੀਤੇ ਜਾ ਰਹੇ ਸਨ ਕਿ ਤਿੰਨਾਂ ਖਾਨਾਂ ਨੂੰ ਅੰਬਾਨੀ ਦੀ ਪਾਰਟੀ 'ਚ ਪਰਫਾਰਮ ਕਰਨ ਲਈ ਮੋਟੀ ਰਕਮ ਦਿੱਤੀ ਗਈ ਸੀ। ਪਰ ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦੀ ਸੱਚਾਈ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਸਾਰੇ ਹੈਰਾਨ ਰਹਿ ਜਾਓਗੇ।






ਕੀ ਹੈ ਸੱਚਾਈ?
ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਖਾਨਾਂ ਨੇ ਅੰਬਾਨੀ ਪਰਿਵਾਰ ਦੀ ਖੁਸ਼ੀ 'ਚ ਸ਼ਾਮਲ ਹੋਣ ਲਈ ਇਕ ਵੀ ਰੁਪਿਆ ਨਹੀਂ ਲਿਆ। ਟਾਈਮਜ਼ ਨਾਓ ਦੀ ਰਿਪੋਰਟ ਦੇ ਅਨੁਸਾਰ, ਆਮਿਰ ਖਾਨ, ਸਲਮਾਨ ਖਾਨ, ਸ਼ਾਹਰੁਖ ਖਾਨ ਨੇ ਆਪਣੇ ਸ਼ਾਨਦਾਰ ਡਾਂਸ ਪ੍ਰਦਰਸ਼ਨ ਲਈ ਕੋਈ ਫੀਸ ਨਹੀਂ ਲਈ। ਸੂਤਰਾਂ ਦਾ ਕਹਿਣਾ ਹੈ ਕਿ ਪੈਸੇ ਲੈਣ ਦੀ ਖਬਰ ਝੂਠੀ ਹੈ। ਇਨ੍ਹਾਂ ਨੂੰ ਫੈਲਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਦਾ ਧਿਆਨ ਖਿੱਚਿਆ ਜਾ ਸਕੇ।


ਨਾਟੂ ਨਾਟੂ 'ਤੇ ਕੀਤਾ ਸੀ ਪਰਫਾਰਮ
ਉਥੇ ਹੀ ਸ਼ਾਹਰੁਖ, ਸਲਮਾਨ ਅਤੇ ਆਮਿਰ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇੰਡਸਟਰੀ ਦੇ ਤਿੰਨਾਂ ਖਾਨਾਂ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਖੁਸ਼ ਸਨ। ਇਹ ਮੌਕਾ ਉਸ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਸੀ। ਤੁਹਾਨੂੰ ਦੱਸ ਦੇਈਏ ਕਿ RRR ਦੇ ਸੁਪਰਹਿੱਟ ਗੀਤ 'ਨਾਟੂ ਨਾਟੂ' 'ਤੇ ਤਿੰਨੋਂ ਖਾਨ ਨੇ ਖੂਬ ਡਾਂਸ ਕੀਤਾ ਸੀ। ਬਾਅਦ 'ਚ ਇਨ੍ਹਾਂ ਤਿੰਨਾਂ ਨੇ ਫਿਲਮ ਦੇ ਹੀਰੋ ਰਾਮ ਚਰਨ ਨੂੰ ਸਟੇਜ 'ਤੇ ਬੁਲਾਇਆ ਅਤੇ ਉਸ ਨਾਲ ਡਾਂਸ ਵੀ ਕੀਤਾ। ਉਨ੍ਹਾਂ ਦੀ ਇਸ ਵੀਡੀਓ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ ਸੀ।


ਯਾਦਗਾਰ ਰਹੀ ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ
ਅੰਬਾਨੀ ਪਰਿਵਾਰ ਨੇ ਇਸ ਸ਼ਾਨਦਾਰ ਸਮਾਗਮ ਨੂੰ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਮਹਿਮਾਨਾਂ ਦੇ ਮਨੋਰੰਜਨ ਲਈ ਕਈ ਸਮਾਗਮ ਕਰਵਾਏ ਗਏ। ਪਹਿਲੇ ਦਿਨ ਪੌਪ ਸਿੰਗਰ ਰਿਹਾਨਾ ਨੇ ਆਪਣੇ ਦਮਦਾਰ ਪਰਫਾਰਮੈਂਸ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ, ਉਥੇ ਹੀ ਦੂਜੇ ਦਿਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਮਸਤੀ ਭਰੇ ਅੰਦਾਜ਼ ਨਾਲ ਸ਼ੋਅ ਦਾ ਜਲਵਾ ਬਿਖੇਰਿਆ। ਈਵੈਂਟ ਦੇ ਆਖਰੀ ਦਿਨ ਹਾਲੀਵੁੱਡ ਸਟਾਰ ਏਕਨ ਨੇ ਪਰਫਾਰਮ ਕੀਤਾ। 


ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਤੇ ਆਪਣਾ ਗਾਣਾ ਦੇਖ ਕੇ ਰੋਣ ਲੱਗ ਪਏ ਸਲਮਾਨ ਖਾਨ, ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਵੀਡੀਓ