Anant Ambani Radhika Merchant Pre Wedding Videos: ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦਾ ਪਰਿਵਾਰ ਪੂਰੀ ਦੁਨੀਆ 'ਚ ਸੁਰਖੀਆਂ 'ਚ ਛਾਇਆ ਹੋਇਆ ਹੈ। ਉਨ੍ਹਾਂ ਨੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਪ੍ਰੀ ਵੈਡਿੰਗ ਖੂਬ ਚਰਚਾ ਬਟੋਰ ਰਿਹਾ ਹੈ। ਉਹ ਜਲਦ ਹੀ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਦੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਇਸ ਦਰਮਿਆਨ ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ ਤੋਂ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ।
ਪਰ ਇਸ ਦਰਮਿਆਨ ਜਿਸ ਚੀਜ਼ ਨੇ ਪੂਰੇ ਦੇਸ਼ ਵਾਸੀਆਂ ਦਾ ਧਿਆਨ ਖਿੱਚਿਆ, ਉਹ ਹੈ ਅੰਬਾਨੀ ਪਰਿਵਾਰ ਦੀ ਸੋਚ। ਜੀ ਹਾਂ ਪ੍ਰੀ ਵੈਡਿੰਗ 'ਚ ਅੰਬਾਨੀ ਪਰਿਵਾਰ ਦੇ ਵੀਡੀਓਜ਼ ਕਾਫੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਉਹ ਆਪਣੇ ਭਾਰਤੀ ਸੱਭਿਆਚਾਰ ਦੀ ਕਿੰਨੀ ਇੱਜ਼ਤ ਕਰਦੇ ਹਨ।
ਅੰਬਾਨੀ ਪਰਿਵਾਰ ਦੇ ਹਰ ਫੰਕਸ਼ਨ 'ਚ ਭਾਰਤੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੀ। ਉਨ੍ਹਾਂ ਦੀ ਇਹ ਸਾਦਗੀ ਪੂਰੇ ਦੇਸ਼ ਦਾ ਦਿਲ ਜਿੱਤ ਰਹੀ ਹੈ।
ਅੰਬਾਨੀ ਪਰਿਵਾਰ ਦੀ ਪਰਫਾਰਮੈਂਸ ਨੇ ਜਿੱਤ ਲਿਆ ਦਿਲਸਮਾਗਮ ਵਿੱਚ ਅੰਬਾਨੀ ਪਰਿਵਾਰ ਦੇ ਮੈਂਬਰਾਂ ਨੇ ਭਾਰਤੀ ਸੰਸਕ੍ਰਿਤੀ ਵਿੱਚ ਮਾਣ ਮਹਿਸੂਸ ਕਰਦੇ ਹੋਏ ਅਤੇ ਭਾਰਤੀ ਪਰਿਵਾਰਾਂ ਦੇ ਤੱਤ ਨੂੰ ਦਰਸਾਉਂਦੇ ਹੋਏ ਦਿਲ ਨੂੰ ਛੂਹ ਲੈਣ ਵਾਲੇ ਭਾਸ਼ਣ ਦਿੱਤੇ। ਅੰਬਾਨੀ ਪਰਿਵਾਰ ਦੀਆਂ ਡਾਂਸ ਪੇਸ਼ਕਾਰੀਆਂ ਜਿਵੇਂ ਨੀਤਾ ਅਤੇ ਈਸ਼ਾ ਅੰਬਾਨੀ ਦੀ 'ਘਰ ਮੋਰ ਪਰਦੇਸੀਆ', ਨੀਤਾ ਅਤੇ ਮੁਕੇਸ਼ ਅੰਬਾਨੀ ਦੀ 'ਪਿਆਰ ਹੁਆ ਇਕਰਾਰ ਹੁਆ', ਰਾਧਿਕਾ ਅਤੇ ਅਨੰਤ ਅੰਬਾਨੀ ਦੀ 'ਆਜ ਤੇਰੇ ਮੇਰੇ ਪਿਆਰ ਕੇ ਚਰਚੇ', ਸ਼ਲੋਕਾ ਮਹਿਤਾ ਦਾ ਆਮਿਰ ਖਾਨ ਨਾਲ 'ਖੰਡਾਲਾ' ਡਾਂਸ। , ਅਤੇ ਆਲੀਆ-ਰਣਬੀਰ ਨਾਲ ਆਕਾਸ਼ ਅਤੇ ਸ਼ਲੋਕਾ ਦੀ 'ਕੇਸਰੀਆ' ਨੂੰ ਸਭ ਤੋਂ ਵੱਧ ਸਰਾਹਿਆ ਗਿਆ ਸੀ।