ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਪਹਿਲੀ ਵਾਰ ਤਾਪਸੀ ਪੰਨੂ ਨੇ ਆਪਣਾ ਰੀਐਕਸ਼ਨ ਦਿੱਤਾ ਹੈ ਤੇ ਉਨ੍ਹਾਂ ਨੇ ਰੀਆ ਚਕ੍ਰਵਰਤੀ ਦੇ ਹੱਕ 'ਚ ਟਵੀਟ ਕੀਤਾ ਹੈ। ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਅਜੇ ਤੱਕ ਇੱਕ ਨਾਂ ਕਾਫੀ ਹਾਈਲਾਈਟ ਹੋਇਆ ਹੈ, ਉਹ ਹੈ ਰੀਆ ਚੱਕ੍ਰਵਰਤੀ। ਸੁਸ਼ਾਂਤ ਦੀ ਦੋਸਤ ਰੀਆ ਚਕ੍ਰਵਰਤੀ ਨੂੰ ਕਾਫੀ ਅਲੋਚਨਾ ਝੱਲਣੀ ਪੈ ਰਹੀ ਹੈ।

ਰੀਆ ਤੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ, ਉਸ ਨੂੰ ਡਰੱਗਸ ਦੇਣ ਤੇ ਉਸ ਦੇ ਪੈਸਿਆਂ ਨਾਲ ਹੇਰਾਫੇਰੀ ਕਰਨ ਦੇ ਇਲਜ਼ਾਮ ਹਨ। ਇਸ ਦੀ ਜਾਂਚ CBI ਤੇ ED ਵੱਲੋਂ ਕੀਤੀ ਜਾ ਰਹੀ ਹੈ, ਪਰ ਰੀਆ 'ਤੇ ਲੱਗੇ ਇਹ ਇਲਜ਼ਾਮ ਅਜੇ ਤੱਕ ਸਾਬਤ ਨਹੀਂ ਹੋਏ। ਕੁਝ ਲੋਕ ਇਸ ਕਰਕੇ ਰੀਆ ਦੇ ਹੱਕ 'ਚ ਵੀ ਆਏ ਹਨ। ਅਦਾਕਾਰਾ ਤਾਪਸੀ ਪੰਨੂ ਨੇ ਟਵੀਟ ਕਰ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।



ਸਲਮਾਨ ਖ਼ਾਨ ਨੇ ਖੱਟਿਆ ਪੁੰਨ, ਹੜ੍ਹ ਮਾਰਿਆਂ ਲਈ 70 ਘਰ ਬਣਵਾਏ

ਤਾਪਸੀ ਨੇ ਲਿਖਿਆ, 'ਮੈ ਪਰਸਨਲ ਲੈਵਲ 'ਤੇ ਨਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਜਾਣਦੀ ਸੀ ਤੇ ਨਾ ਹੀ ਰੀਆ ਨੂੰ ਜਾਣਦੀ ਹਾਂ। ਮੈਂ ਸਿਰਫ ਇੰਨਾ ਜਾਣਦੀ ਹਾਂ, ਸਿਰਫ ਇਹ ਸਮਝਣ ਲਈ ਇਨਸਾਨ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਦੋਸ਼ੀ ਸਾਬਤ ਕਰਨ ਲਈ ਨਿਆਂਪਾਲਿਕਾ ਤੋਂ ਅੱਗੇ ਨਿਕਲਣਾ ਕਿੰਨਾ ਗਲਤ ਹੈ। ਆਪਣੀ ਤੇ ਮ੍ਰਿਤਕ ਦੀ ਪਵਿੱਤਰਤਾ ਲਈ ਇੱਥੋਂ ਦੇ ਕਨੂੰਨ 'ਤੇ ਭਰੋਸਾ ਰੱਖੋ।" ਇਸ ਮਾਮਲੇ ਤੋਂ ਇਲਾਵਾ ਤਾਪਸੀ ਕੰਗਨਾ ਰਣੌਤ ਵੱਲੋਂ ਚੁੱਕੇ B ਗ੍ਰੇਡ ਵਾਲੇ ਮਾਮਲੇ 'ਤੇ ਆਪਣਾ ਰੀਐਕਸ਼ਨ ਦੇ ਕੇ ਸੁਰਖੀਆਂ 'ਚ ਆਈ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ