ਮੁੰਬਈ: ਜਲਦੀ ਹੀ ਇਰਫਾਨ ਖ਼ਾਨ ਦੀ 2017 ਦੀ ਹਿੱਟ ਫ਼ਿਲਮ ‘ਹਿੰਦੀ ਮੀਡੀਅਮ’ ਦਾ ਸੀਕੂਅਲ ਆਉਣ ਵਾਲਾ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ। ਇਸ ਫ਼ਿਲਮ ‘ਚ ਕਰੀਨਾ ਕਪੂਰ ਖ਼ਾਨ ਵੀ ਅਹਿਮ ਕਿਰਦਾਰ ਨਿਭਾਅ ਰਹੀ ਹੈ।
ਜੀ ਹਾਂ, ਕਰੀਨਾ ਫ਼ਿਲਮ ਦਾ ਹਿੱਸਾ ਹੈ, ਇਹ ਖ਼ਬਰ ਤਾਂ ਪੁਰਾਣੀ ਹੈ ਪਰ ਇਸ ‘ਚ ਬੇਬੋ ਦਾ ਕਿਰਦਾਰ ਕਿਵੇਂ ਦਾ ਹੋਵੇਗਾ, ਇਸ ਨੂੰ ਲੈ ਕੇ ਹਾਲ ਹੀ ‘ਚ ਖੁਲਾਸਾ ਹੋਇਆ ਹੈ। ਫ਼ਿਲਮ ‘ਚ ਕਰੀਨਾ ਪਹਿਲੀ ਵਾਰ ਪੁਲਿਸ ਅਧਿਕਾਰੀ ਦੇ ਰੋਲ ‘ਚ ਨਜ਼ਰ ਆਵੇਗੀ। ਇਸ ਦੀ ਸ਼ੂਟਿੰਗ ਲੰਦਨ ‘ਚ ਹੋਣੀ ਹੈ। ਕਰੀਨਾ ਜਲਦੀ ਹੀ ਫ਼ਿਲਮ ਦੀ ਟੀਮ ਨਾਲ ਜੁੜਨ ਵਾਲੀ ਹੈ।
ਹਾਲ ਹੀ ‘ਚ ਕਰੀਨਾ ਕਪੂਰ ਨੇ ਆਪਣੇ ਇੰਟਰਵਿਊ ‘ਚ ਕਿਹਾ, “ਅੰਗਰੇਜ਼ੀ ਮੀਡੀਅਮ ਨੂੰ ਲੈ ਕੇ ਉਤਸ਼ਾਹਤ ਹਾਂ। ਇਸ ਫ਼ਿਲਮ ਰਾਹੀਂ ਇੱਕ ਅਸਲ ਤਜ਼ਰਬੇ ਦਾ ਅਹਿਸਾਸ ਹੋਣ ਵਾਲਾ ਹੈ। ਫ਼ਿਲਮ ‘ਚ ਮੇਰਾ ਤੇ ਇਰਫਾਨ ਦਾ ਰੋਮਾਂਸ ਨਹੀਂ ਹੈ। ਬੇਸ਼ੱਕ ਫ਼ਿਲਮ ‘ਚ ਮੇਰਾ ਰੋਲ ਛੋਟਾ ਹੈ ਪਰ ਲੋਕਾਂ ਨੂੰ ਮਜ਼ੇਦਾਰ ਲੱਗੇਗਾ।”
ਫ਼ਿਲਮ ‘ਚ ਇਰਫਾਨ ਮਿਠਾਈ ਵਾਲੇ ਚੰਪਕ ਜੀ ਦਾ ਰੋਲ ਕਰਦੇ ਨਜ਼ਰ ਆਉਣਗੇ। ਫ਼ਿਲਮ ਅਗਲੇ ਸਾਲ ਰਿਲੀਜ਼ ਹੋਣੀ ਹੈ।
ਫ਼ਿਲਮ ‘ਅੰਗਰੇਜ਼ੀ ਮੀਡੀਅਮ’ ‘ਚ ਕਰੀਨਾ ਦੇ ਰੋਲ ਦਾ ਖੁਲਾਸਾ
ਏਬੀਪੀ ਸਾਂਝਾ
Updated at:
25 Apr 2019 03:55 PM (IST)
ਜਲਦੀ ਹੀ ਇਰਫਾਨ ਖ਼ਾਨ ਦੀ 2017 ਦੀ ਹਿੱਟ ਫ਼ਿਲਮ ‘ਹਿੰਦੀ ਮੀਡੀਅਮ’ ਦਾ ਸੀਕੂਅਲ ਆਉਣ ਵਾਲਾ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ।
- - - - - - - - - Advertisement - - - - - - - - -