ਨਵੀਂ ਦਿੱਲੀ: ਭਾਰਤੀ ਫ਼ੌਜ ਵਿੱਚ ਪਹਿਲੀ ਵਾਰ ਔਰਤਾਂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ। ਰੱਖਿਆ ਮੰਤਰਾਲੇ ਨੇ ਇਸ ਲਈ ਮਨਜ਼ੂਰੀ ਦੇ ਦਿੱਤੀ ਹੈ। ਜਨਵਰੀ ਵਿੱਚ ਸੈਨਾ ਪੁਲਿਸ 'ਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰ ਇਸ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸੈਨਾ ਪੁਲਿਸ 'ਚ ਹੁਣ 20% ਹਿੱਸੇਦਾਰੀ ਔਰਤਾਂ ਦੀ ਹੋਵੇਗੀ। ਔਰਤਾਂ ਦੀ ਭਰਤੀ ਪੀਬੀਓਆਰ (ਅਫ਼ਸਰ ਤੋਂ ਹੇਠਲੇ ਰੈਂਕ) ਰੋਲ ਵਿੱਚ ਕੀਤੀ ਜਾਵੇਗੀ।
ਸੈਨਾ ਪੁਲਿਸ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਬਲਾਤਕਾਰ ਤੇ ਛੇੜਛਾੜ ਜਿਹੇ ਮਾਮਲਿਆਂ ਦੀ ਜਾਂਚ ਕਰਨਗੀਆਂ। ਸੈਨਾ ਪੁਲਿਸ ਦਾ ਰੋਲ ਫ਼ੌਜੀ ਅਦਾਰਿਆਂ ਦੇ ਨਾਲ-ਨਾਲ ਛਾਉਣੀ ਇਲਾਕਿਆਂ ਦੀ ਦੇਖ-ਰੇਖ ਕਰਨਾ ਹੁੰਦਾ ਹੈ। ਸੈਨਾ ਪੁਲਿਸ ਸ਼ਾਂਤੀ ਤੇ ਜੰਗ ਸਮੇਂ ਜਵਾਨਾਂ ਤੇ ਸਾਜ਼ੋ ਸਮਾਨ ਦੀ ਢੋਆ-ਢੁਆਈ ਦਾ ਕੰਮ ਵੀ ਦੇਖਦੀ ਹੈ।
ਸੈਨਾ ਪੁਲਿਸ 'ਚ 800 ਔਰਤਾਂ ਨੂੰ ਮੈਡੀਕਲ, ਸਿਗਨਲ, ਐਜੂਕੇਸ਼ਨ ਤੇ ਇੰਜਨੀਅਰਿੰਗ ਕੋਰ ਵਿੱਚ ਭਰਤੀ ਕੀਤਾ ਜਾਵੇਗਾ। ਔਰਤਾਂ ਨੂੰ ਜੰਗ ਦੇ ਮੈਦਾਨ 'ਚ ਉਤਾਰੇ ਜਾਣ ਬਾਰੇ ਹਾਲੇ ਵਿਚਾਰ ਜਾਰੀ ਹੈ।
ਫ਼ੌਜ 'ਚ ਔਰਤਾਂ ਦੀ ਭਰਤੀ ਲਈ ਵੀ ਆਨਲਾਈਨ ਰਜਿਸਟ੍ਰੇਨ, ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ
ਏਬੀਪੀ ਸਾਂਝਾ
Updated at:
25 Apr 2019 01:20 PM (IST)
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰ ਇਸ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸੈਨਾ ਪੁਲਿਸ 'ਚ ਹੁਣ 20% ਹਿੱਸੇਦਾਰੀ ਔਰਤਾਂ ਦੀ ਹੋਵੇਗੀ। ਔਰਤਾਂ ਦੀ ਭਰਤੀ ਪੀਬੀਓਆਰ (ਅਫ਼ਸਰ ਤੋਂ ਹੇਠਲੇ ਰੈਂਕ) ਰੋਲ ਵਿੱਚ ਕੀਤੀ ਜਾਵੇਗੀ।
ਫ਼ਾਈਲ ਤਸਵੀਰ
- - - - - - - - - Advertisement - - - - - - - - -