ਜੰਮੂ ਕਸ਼ਮੀਰ: ਇੱਥੇ ਦੇ ਅਨੰਤਨਾਗ ‘ਚ ਸੁਰੱਖੀਆਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅਨੰਤਨਾਗ ਦੇ ਬਿਜਬੇਹਰਾ ਖੇਤਰ ‘ਚ ਐਨਕਾਉਂਟਰ ‘ਚ ਦੋਵੇਂ ਅੱਤਵਾਦੀ ਮਾਰੇ ਗਏ। ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਬਿਜਬੇਹਰਾ ਦੇ ਬਾਂਗੇਰ ਇਲਾਕੇ ‘ਚ ਸੁਰੱਖੀਆਬਲਾਂ ਨੇ ਅੱਤਵਾਦੀਆਂ ਦੀ ਭਾਲ ‘ਚ ਸਰਚ ਅਪ੍ਰੈਸ਼ਨ ਸ਼ੁਰੂ ਕਰ ਦਿੱਤਾ ਸੀ।

ਸਰਚ ਆਪ੍ਰੈਸ਼ਨ ਦੌਰਾਨ ਹੀ ਅੱਤਵਾਦੀਆਂ ਨੇ ਫਾਈਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਸੁਰੱਖੀਆਬਲਾਂ ਨੇ ਮੂੰਹ ਤੋੜ ਜਵਾਬ ਦਿੱਤਾ ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਅੱਤਵਾਦੀਆਂ ਦੀ ਲਾਸ਼ ਕੋਲੋਂ ਏਕੇ 47 ਰਾਈਫਲ ਅਤੇ ਇੱਕ ਐਸਐਲਆਰ ਬਰਾਮਦ ਹੋਇਆ ਹੈ।


ਮਾਰੇ ਗਏ ਅੱਤਵਾਦੀਆਂ ਦੇ ਨਾਂ ਸਫਦਰ ਅਮੀਨ ਭੱਟ ਅਤੇ ਬੁਰਹਾਨ ਅਹਿਮਦ ਗਨੀ ਹੈ। ਸਰਚ ਆਪ੍ਰੈਸ਼ਨ ਅਜੇ ਚਲ ਰਿਹਾ ਹੈ। ਇਸ ਤੋਂ ਪਹਿਲਾਂ 20 ਅਪਰੈਲ ਨੂੰ ਅੱਤਵਾਦੀਆਂ ਅਤੇ ਸੁਰਖੀਆਬਲਾਂ ‘ਚ ਮੁਠਭੇੜ ਹੋਈ ਸੀ। ਜਿਸ ‘ਚ ਇੱਕ ਅੱਤਵਾਦੀ ਨੂੰ ਮਾਰਿਆ ਗਿਆ ਸੀ।