ਟਿਕ-ਟੌਕ ਨੂੰ ਅਸ਼ਲੀਲ ਸਮੱਗਰੀ ਦੀ ਬਹੁਤਾਤ ਕਰਕੇ ਹਟਾਉਣ ਦੇ ਹੁਕਮ ਦਿੱਤੇ ਸਨ, ਜਿਸ ਕਾਰਨ ਗੂਗਲ ਪਲੇਅ ਅਤੇ ਐਪ ਸਟੋਰ ਤੋਂ ਇਹ ਐਪ ਹਟਾ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਪਹਿਲਾਂ ਇਹ ਹੁਕਮ ਦਿੱਤਾ ਸੀ ਕਿ ਜੇ ਮਦਰਾਸ ਹਾਈ ਕੋਰਟ ਨੇ ਦਿੱਤੀ ਮਿਤੀ ਤਕ ਅੰਤ੍ਰਿਮ ਆਦੇਸ਼ ਪਾਸ ਨਹੀਂ ਕੀਤਾ ਤਾਂ ਪਾਬੰਦੀ ਹਟਾਈ ਜਾਵੇਗੀ। ਪਰ ਹੁਣ ਹਾਈ ਕੋਰਟ ਨੇ ਹੀ ਇਸ ਤੋਂ ਰੋਕ ਹਟਾ ਲਈ ਹੈ ਅਤੇ ਇਹ ਐਪ ਗੂਗਲ ਤੇ ਐੱਪਲ ਦੇ ਸਟੋਰਜ਼ 'ਤੇ ਜਲਦ ਹੀ ਉਪਲਬਧ ਹੋ ਜਾਵੇਗੀ।
ਜ਼ਰੂਰ ਪੜ੍ਹੋ- ਕੋਰਟ ਦੇ ਹੁਕਮਾਂ ਤੋਂ ਬਾਅਦ ਗੂਗਲ ਸਟੋਰ ਅਤੇ ਐਪ ਸਟੋਰ ਨੇ ਹਟਾਇਆ ‘ਟਿੱਕ-ਟੌਕ’
ਟਿੱਕ-ਟੌਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਵੱਲੋਂ ਮਦਰਾਸ ਹਾਈ ਕੋਰਟ ਵਿੱਚ ਹਲਫੀਆ ਬਿਆਨ ਦਾਇਰ ਕੀਤਾ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਵਿਚ ਬਣੀ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਜਾਣਗੇ ਅਤੇ ਅਸ਼ਲੀਲ ਸਮੱਗਰੀ ਨੂੰ ਅਪਲੋਡ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਤਰਕ ਦਿੱਤਾ ਸੀ ਕਿ ਇਹ ਰੋਕ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ।