ਨਵੀਂ ਦਿੱਲੀ: Mi ਐਲਈਡੀ ਬੱਲਬ ਨੂੰ ਅੱਜ ਭਾਰਤ ‘ਚ ਲੌਂਚ ਕਰ ਦਿੱਤਾ ਗਿਆ ਹੈ। ਬੱਲਬ ਨੂੰ ਰੈਡਮੀ ਵਾਈ3 ਤੇ ਰੈਡਮੀ 7 ਦੇ ਨਾਲ ਲੌਂਚ ਕੀਤਾ ਗਿਆ ਹੈ। ਸਮਾਰਟ ਬੱਲਬ ਅਲੈਕਸਾ ਵਾਈਸ ਅਸਿਸਟੈਂਟ ਤੇ ਗੂਗਲ ਅਸਿਸਟੈਂਟ ਨੂੰ ਸਪੋਰਟ ਕਰਦਾ ਹੈ।

ਦੂਜੇ ਫੀਚਰਸ ਦੀ ਗੱਲ ਕਰੀਏ ਤਾਂ ਇਸ ‘ਚ 16 ਮਿਲੀਅਨ ਕਲਰ ਦੀ ਸੁਵਿਧਾ ਵੀ ਹੈ। ਇਸ ਦੇ ਨਾਲ ਹੀ ਇਹ ਬਿਨਾ ਰੁਕੇ 11 ਸਾਲ ਤਕ ਚੱਲ ਸਕਦਾ ਹੈ। ਇਸ ਨੂੰ ਮੀ ਹੋਮ ਐਪ ਦੀ ਮਦਦ ਨਾਲ ਕੰਟ੍ਰੋਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਐਪ ਦੀ ਮਦਦ ਨਾਲ ਹੀ ਇਸ ਨੂੰ ਆਨ-ਆਫ਼ ਵੀ ਕੀਤਾ ਜਾ ਸਕਦਾ ਹੈ। ਇਸ ਦੇ ਰੰਗ ਤੇ ਬ੍ਰਾਈਟਨੈਸ ਨੂੰ ਵੀ ਬਦਲਿਆ ਜਾ ਸਕਦਾ ਹੈ।

ਇਸ ਸਮਾਰਟ ਬੱਲਬ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਇਹ 26 ਅਪਰੈਲ ਤੋਂ ਪਲੇਟਫਾਰਮ ‘ਤੇ ਉਪਲੱਬਧ ਹੋਵੇਗਾ। ਡਿਵਾਈਸ Mi.com ਤੇ ਸ਼ਿਓਮੀ ਦੇ ਕ੍ਰਾਉਡਫੰਡਿੰਗ ਪਲੇਟਫਾਰਮ ‘ਤੇ ਉਪਲੱਬਧ ਹੋਵੇਗਾ।