ਨਵੀਂ ਦਿੱਲੀ: ਇਟਲੀ ਦੀ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਐਮਵੀ ਅਗਸਤਾ ਨੇ ਸੋਮਵਾਰ ਨੂੰ ਭਾਰਤੀ ਬਾਜ਼ਾਰ ‘ਚ ਇੱਕ ਬਾਈਕ ਪੇਸ਼ ਕੀਤੀ ਹੈ। ਇਸ ਬਾਈਕ ਦਾ ਨਾਂ ਬਰੂਟੇਲ 800 ਆਰਆਰ ਅਮਰੀਕਾ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 18.73 ਲੱਖ ਰੁਪਏ ਹੈ।



ਕੰਪਨੀ ਇਸ ਲਿਮਟਿਡ ਅਡੀਸ਼ਨ ਦੇ ਸਿਰਫ ਪੰਜ ਮੋਟਰਸਾਈਕਲ ਭਾਰਤ ‘ਚ ਵੇਚੇਗੀ। ਇਸ ਦਾ 798 ਸੀਸੀ ਦਾ ਤਿੰਨ ਸਿਲੰਡਰ ਵਾਲਾ ਇੰਜ਼ਨ 140 ਬੀਐਚਪੀ ਤੇ 87 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਇਸ ‘ਚ ਸਿਕਸ-ਸਪੀਡ ਗਿਅਰ ਬਾਕਸ ਦਿੱਤਾ ਗਿਆ ਹੈ।