ਵਾਰਾਨਸੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਆਪਣੇ ਨਾਮਜ਼ਦਗੀ ਤੋਂ ਪਹਿਲਾਂ ਅੱਜ ਵਾਰਾਨਸੀ ‘ਚ ਰੋਡ ਸ਼ੋਅ ਕਰਨਗੇ। ਉਨ੍ਹਾਂ ਦਾਰੋਡ ਸ਼ੋਅ ਕਰੀਬ ਸੱਤ ਕਿਲੋਮੀਟਰ ਲੰਬਾ ਹੋਵੇਗਾ। ਜਿਸ ‘ਚ ਉਹ ਬੀਐਚਯੂ ਤੋਂ ਲੈ ਕੇ ਦਸ਼ਾਸ਼ਵਮੇਘ ਘਾਟ ਤਕ ਲੋਕਾਂ ਨੂੰ ਮਿਲਣਗੇ। ਰੋਡ ਸ਼ੋਅ ਤੋਂ ਬਾਅਦ ਸ਼ਾਮ ‘ਚ ਪੀਐਮ ਮੋਦੀ ਦਾ ਗੰਗਾ ਆਰਤੀ ਕਰਨ ਦਾ ਵੀ ਪ੍ਰੋਗ੍ਰਾਮ ਹੈ।
ਪਿਛਲੇ ਵਿਧਾਨਸਭਾ ਚੋਣਾਂ ‘ਚ ਵੀ ਮੋਦੀ ਨੇ ਇਸੇ ਥਾਂ ਤੋਂ ਆਪਣਾ ਰੋਡ ਸ਼ੋਅ ਸ਼ੁਰੂ ਕੀਤਾ ਸੀ। ਰਸਤੇ ‘ਚ ਥਾਂ-ਥਾਂ ‘ਤੇ ਸਥਾਨਿਕ ਲੋਕ ਉਨ੍ਹਾਂ ਦਾ ਰਵਾਇਤੀ ਤਰੀਕੇ ਨਾਲ ਸਵਾਗਤ ਕਰਨਗੇ। ਮੋਦੀ ਦੇ ਰੋਡ ਸ਼ੋਅ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਸੜਕ ਦੇ ਦੋਨੋਂ ਪਾਸੇ ਬੈਰਿਕੇਡਿੰਗ ਕੀਤੀ ਗਈ ਹੈ ਤਾਂ ਜੋ ਕੋਈ ਵੀ ਸੜਕ ‘ਚ ਨਾ ਆ ਸਕੇ।
ਸੱਤ ਕਿਲੋਮੀਟਰ ਲੰਬੇ ਰੋਡ ਸ਼ੋਅ ‘ਚ ਮੋਦੀ ‘ਤੇ ਗੁਲਾਬ ਦੇ ਫੁਲਾਂ ਦੀ ਬਾਰਸ਼ ਕੀਤੀ ਜਾਵੇਗੀ। ਇਸ ਰੋਡ ਸ਼ੋਅ ਦਾ ਆਖਰੀ ਪਡਾਅ ਕਾਸ਼ੀ ਵਿਸ਼ਵਨਾਥ ਮੰਦਰ ਦਾ ਦਵਾਰ ਹੈ। ਸ਼ੋਅ ‘ਚ ਪੰਜ ਲੱਖ ਲੋਕਾਂ ਨੂੰ ਬੁਲਾਉਣ ਦੀ ਤਿਆਰੀ ਹੈ। ਰੋਡ ਸ਼ੋਅ ਦੀ ਤਿਆਰੀਆਂ ਲਈ ਖੁਦ ਅਮਿਤ ਸ਼ਾਹ ਵਾਰਾਨਸੀ ‘ਚ ਹਨ।
ਮੋਦੀ 26 ਅਪਰੈਲ ਨੂੰ ਭਰਣਗੇ ਨਾਮਜ਼ਦਗੀ ਪੱਤਰ, ਵਾਰਾਨਸੀ ‘ਚ ਅੱਜ ਰੋਡ ਸ਼ੋਅ
ਏਬੀਪੀ ਸਾਂਝਾ
Updated at:
25 Apr 2019 08:26 AM (IST)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਆਪਣੇ ਨਾਮਜ਼ਦਗੀ ਤੋਂ ਪਹਿਲਾਂ ਅੱਜ ਵਾਰਾਨਸੀ ‘ਚ ਰੋਡ ਸ਼ੋਅ ਕਰਨਗੇ। ਉਨ੍ਹਾਂ ਦਾਰੋਡ ਸ਼ੋਅ ਕਰੀਬ ਸੱਤ ਕਿਲੋਮੀਟਰ ਲੰਬਾ ਹੋਵੇਗਾ।
- - - - - - - - - Advertisement - - - - - - - - -