ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ‘ਤੇ ਬੁੱਧਵਾਰ ਰਾਤ ਵੱਡਾ ਹਾਦਸਾ ਟਲ ਗਿਆ। ਇੱਥੇ ਏਅਰ ਇੰਡੀਆ ਦੇ ਬੋਇੰਗ ਵਿਮਾਨ ‘ਚ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਪੂਰੀ ਫਲਾਈਟ ‘ਚ ਧੂਆ ਹੋ ਗਿਆ। ਖੁਸ਼ਕਿਸਮਤੀ ਹੈ ਕਿ ਜਿਸ ਸਮੇਂ ਹਾਦਸਾ ਹੋਇਆ ਜਹਾਜ਼ ‘ਚ ਕੋਈ ਯਾਤਰੀ ਨਹੀ ਸੀ ਅਤੇ ਇਸ ‘ਚ ਮੁਰਮੰਤ ਦਾ ਕੰਮ ਚਲ ਰਿਹਾ ਸੀ।


ਏਅਰ ਇੰਡੀਆ ਦੀ B777-200 LR ਫਲਾਈਟ ਦਿੱਲੀ ਤੋਂ ਅਮਰੀਕਾ ਦੇ ਸੇਨ ਫ੍ਰਾਂਸਿਸਕੋ ਜਾ ਰਹੀ ਸੀ। ਮੁਰਮੰਤ ਤੋਂ ਬਾਅਦ ਜਹਾਜ਼ ਨੇ ਰਵਾਨਾ ਹੋਣਾ ਸੀ। ਪਰ ਇ ਸਦੇ ਪਿਛਲੇ ਹਿੱਸੇ ‘ਚ ਅੱਗ ਲੱਗ ਗਈ। ਜਿਸ ਕਾਰਨ ਉਡਾਨ ਨੂੰ ਰੱਦ ਕਰਨਾ ਪਿਆ। ਇਸ ਹਾਦਸੇ ਬਾਰੇ ਏਅਰ ਇੰਡੀਆ ਨੇ ਬਿਆਨ ਵੀ ਜਾਰੀ ਕੀਤਾ ਹੈ ਕਿ ਬੁੱਧਵਾਰ ਰਾਤ ਉਡਾਨ ਤੋਂ ਪਹਿਲਾਂ ਇੰਜੀਨਿਅਰ ਰੂਟੀਨ ਚੈਕਿੰਗ ਕਰ ਰਹੇ ਸੀ ਤਾਂ ਪਿਛਲੇ ਹਿੱਸੇ ‘ਚ ਅੱਗ ਲੱਗ ਗਈ। ਜਿਸ ਤੋਂ ਬਾਅਦ ਵਿਮਨਾ ਦੀ ਪੂਰੀ ਜਾਂਚ ਕੀਤੀ ਗਈ।


ਬੋਇੰਗ ਦੇ ਵਿਮਾਨਾਂ ਨੂੰ ਲੈ ਕੇ ਬੀਤੇ ਦਿਨੀਂ ਕਈ ਘਟਨਾਵਾਂ ਦੁਨੀਆ ਭਰ ਤੋਂ ਸਾਹਮਣੇ ਆਇਆਂ ਹਨ। ਜਿਸ ਕਾਰਨ ਕਈ ਵੱਡੇ ਦੇਸ਼ਾਂ ਨੇ ਇਸ ਵਿਮਾਨ ਦੀ ਸੇਵਾਵਾਂ ‘ਤੇ ਬੈਨ ਵੀ ਲੱਗਾਇਆ ਸੀ।