ਨਵੀਂ ਦਿੱਲੀ: ਸਰਕਾਰ ਨੇ ਹੁਣ ਤਕ 18,40 ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਇਸ ਸੀਜ਼ਨ ‘ਚ 55.17 ਲੱਖ ਟਨ ਕਣਕ ਦੀ ਕਰੀਦ ਕੀਤੀ ਹੈ। ਖੁਰਾਕ ਮੰਤਰਾਲਾ ਦੇ ਇੱਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਮੱਧ ਪ੍ਰਦੇਸ਼ ‘ਚ ਸਭ ਤੋਨ ਜ਼ਿਆਦਾ ਕਣਕ ਦੀ ਖਰੀਦ ਕੀਤੀ ਗਈ ਹੈ।


ਕੇਂਦਰ ਨੇ ਸਾਲ 2019-20 ‘ਚ ਰਿਕਾਰਡ 10 ਕਰੋੜ ਟਨ ਕਣਕ ਉਤਪਾਦਨ ਦਾ ਅੰਦਾਜ਼ਾ ਲਗਾਇਆ ਹੈ। ਜੋ ਇੱਕ ਰਿਕਾਰਡ ਹੋਵੇਗਾ। ਇਸ ਖਰੀਦ ਸੀਜ਼ਨ ‘ਚ ਸਰਕਾਰ ਦਾ ਕਿਸਾਨਾਂ ਤੋਂ 357 ਲੱਖ ਟਨ ਕਣਕ ਖਰੀਦਣ ਦਾ ਟੀਚਾ ਹੈ।

ਸਰਕਾਰ ਨੇ ਇਸ ਸਾਲ ਕਣਕ ਦਾ ਸਮਰਥਨ ਮੁੱਲ 1,840 ਰੁਪਏ ਪ੍ਰਤੀ ਕੁਵਿੰਟਲ ਤੈਅ ਕੀਤਾ ਹੈ ਜੋ ਪਿਛਲੇ ਸਾਲ 1,735 ਰੁਪਏ ਸੀ। ਹੁਣ ਤਕ ਹਰਿਆਣਾ ਤੋਂ ਲਗਭਗ 28.54 ਲੱਖ ਟਨ ਅਤੇ ਮੱਧ ਪ੍ਰਦੇਸ਼ ‘ਚ 18.89 ਲੱਖ ਟਨ ਕਣਕ ਦੀ ਕਰੀਦ ਹੋਈ ਹੈ। ਜਦਕਿ ਪੰਜਾਬ ‘ਚ ਅਜੇ ਤਕ 2.90 ਲੱਖ ਟਨ ਕਣਕ ਦੀ ਖਰੀਦ ਹੋਈ ਹੈ।