ਮੁੰਬਈ: ਅਨਿਲ ਕਪੂਰ ਜਲਦੀ ਹੀ ਧੀ ਸੋਨਮ ਕਪੂਰ ਨਾਲ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ‘ਚ ਨਜ਼ਰ ਆਉਣ ਵਾਲੇ ਹਨ। ਫਿਲਹਾਲ ਫ਼ਿਲਮ ਦੀ ਟੀਮ ਇਸ ਨੂੰ ਪ੍ਰਮੋਟ ਕਰਨ ‘ਚ ਰੁੱਝੀ ਹੋਈ ਹੈ। ਇਸ ‘ਚ ਸੋਨਮ ਨਾਲ ਰਾਜਕੁਮਾਰ ਰਾਓ ਲੀਡ ਰੋਲ ‘ਚ ਨਜ਼ਰ ਆਉਣਗੇ। ਫ਼ਿਲਮ ਦਾ ਟ੍ਰੇਲਰ ਪਹਿਲਾਂ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਿਹਾ ਹੈ।

ਹੁਣ ਅਨਿਲ ਦੇ ਫੈਨਸ ਲਈ ਬੁਰੀ ਖ਼ਬਰ ਹੈ। ਜੀ ਹਾਂ, ਅਨਿਲ ਨੇ ਹਾਲ ਹੀ ‘ਚ ਇੰਟਰਵਿਊ ਦੌਰਾਨ ਆਪਣੀ ਬਿਮਾਰੀ ਬਾਰੇ ਦੱਸਿਆ। ਇਸ ਦੇ ਇਲਾਜ ਲਈ ਉਹ ਜਲਦੀ ਹੀ ਜਰਮਨੀ ਜਾ ਰਹੇ ਹਨ। ਬੀਤੇ ਦੋ ਸਾਲ ਤੋਂ ਅਨਿਲ ਦੇ ਸੱਜੇ ਮੋਢੇ ‘ਚ ਕੈਲਸ਼ੀਅਮ ਇਕੱਠਾ ਹੋ ਗਿਆ ਹੈ। ਇਸ ਕਰਕੇ ਉਨ੍ਹਾਂ ਦਾ ਮੋਢਾ ਸਖ਼ਤ ਹੋ ਗਿਆ ਹੈ।

ਇਸ ਮੋਢੇ ਕਾਰਨ ਹੀ ਅਨਿਲ ਨੂੰ ਆਪਣੀਆਂ ਫ਼ਿਲਮਾਂ ‘ਚ ਸਟੰਟ ਕਰਨ ‘ਚ ਕਾਫੀ ਦਿਕੱਤ ਹੁੰਦੀ ਸੀ। ਅਨਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੋਬਲਮ ਪਹਿਲਾਂ ਵੀ ਹੋ ਚੁੱਕੀ ਹੈ। ਅਨਿਲ, ਸੋਨਮ ਤੇ ਰਾਜਕੁਮਾਰ ਦੀ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ’ 22 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।