ਟਰਾਂਟੋ: ਹੰਬੋਲਟ ਬਰੌਂਕੌਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਲਈ ਸਜ਼ਾ ਸੁਣਾਏ ਜਾਣ ਦੀ ਕਾਰਵਾਈ ਸਬੰਧੀ ਸੁਣਵਾਈ ਸ਼ੁਰੂ ਹੋ ਗਈ ਹੈ। ਇਹ ਹਾਦਸਾ ਪਿਛਲੇ ਸਾਲ ਅਪ੍ਰੈਲ ‘ਚ ਸਸਕੈਚਵਨ ਦੇ ਪਿੰਡ ਨੇੜੇ ਹੋਇਆ ਸੀ। ਇਸ ਹਾਦਸੇ ‘ਚ 16 ਲੋਕ ਮਾਰੇ ਗਏ ਸਨ ਤੇ ਜੂਨੀਅਰ ਹਾਕੀ ਟੀਮ ਦੇ 13 ਹੋਰ ਮੈਂਬਰ ਵੀ ਜ਼ਖ਼ਮੀ ਹੋਏ ਸੀ।


ਇਸ ਮਹੀਨੇ ਦੇ ਸ਼ੁਰੂ ‘ਚ ਕੈਲਗਰੀ ਦੇ ਜਸਕੀਰਤ ਸਿੰਘ ਸਿੱਧੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਖ਼ਿਲਾਫ ਖ਼ਤਰਨਾਕ ਡਰਾਈਵਿੰਗ ਦੇ ਸਬੰਧਤ ਸਾਰੇ 29 ਦੋਸ਼ ਸਹੀ ਦੱਸੇ ਗਏ। 30 ਸਾਲਾ ਸਿੱਧੂ ਆਪਣੇ ਟਰੱਕ ‘ਚ ਜਾ ਰਿਹਾ ਸੀ ਜਦੋਂ ਉਸ ਦੀ ਬਰੌਂਕੋਸ ਬੱਸ ਨਾਲ ਟੱਕਰ ਹੋਈ।



ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਹਾਦਸਾ ਉਸ ਦੀ ਗਲਤ ਡਰਾਈਵਿੰਗ ਕਾਰਨ ਹੋਇਆ। ਇਨ੍ਹਾਂ ਮੌਤਾਂ ਲਈ ਸਿੱਧੂ ਨੂੰ 14 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ ਸਰੀਰਕ ਨੁਕਸਾਨ ਪਹੁੰਚਾਉਣ ਲਈ ਉਸ ਨੂੰ 10 ਸਾਲਾਂ ਦੀ ਹੋਰ ਸਜ਼ਾ ਹੋ ਸਕਦੀ ਹੈ। ਇਸ ਸੁਣਵਾਈ ਲਈ ਪੰਜ ਦਿਨ ਰੱਖੇ ਗਏ ਹਨ।

ਬਚਾਓ ਪੱਖ ਦੇ ਵਕੀਲਾਂ ਵੱਲੋਂ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਪੀੜਤਾਂ ਦੀਆਂ ਗਵਾਹੀਆਂ ਬਹੁਤ ਹੀ ਪ੍ਰਭਾਵਸ਼ਾਲੀ ਸੀ ਜੋ ਦਿਲ ਨੂੰ ਝੰਜੋੜ ਦੇਣ ਵਾਲੀਆਂ ਸਨ। ਇਸ ਮਾਮਲੇ ਦੇ ‘ਚ 75 ਪੀੜਤ ਪਰਿਵਾਰਾਂ ਦੀਆਂ ਗਵਾਹੀਆਂ ਸੁਣੀਆਂ ਜਾਣੀਆਂ ਹਨ।