ਨਵੀਂ ਦਿੱਲੀ: ਅਮਰੀਕਾ ਆਈਫੋਨ ਤੇ ਮੈਕਬੁੱਕ ਦੇ ਪਾਰਟਸ ਆਪਣੇ ਦੇਸ਼ ‘ਚ ਬਣਾ ਨਹੀਂ ਪਾ ਰਿਹਾ। ਇਸ ਦਾ ਕਾਰਨ ਹੈ ਕਿ ਉਸ ਕੋਲ ਜ਼ਰੂਰੀ ਸਾਧਨ ਹੀ ਨਹੀਂ ਹਨ। ਟੈਕਸਾਸ ‘ਚ ਸਕਰੂ ਨਾ ਮਿਲਣ ਕਾਰਨ ਐਪਲ ਨੂੰ ਆਪਣੇ ਫੋਨ ਤੇ ਮੇਕਬੁੱਕ ਬਣਾਉਣ ਦਾ ਕੰਮ ਚੀਨ ‘ਚ ਸ਼ਿਫਟ ਕਰਨਾ ਪਿਆ ਸੀ। ਸਿਰਫ ਇਹੀ ਨਹੀਂ, ਅਮਰੀਕਾ ‘ਚ ਕਾਰੀਗਰਾਂ ਦਾ ਘੱਟ ਤਜ਼ਰਬਾ, ਲੇਬਰ ਕੌਸਟ ਤੇ ਡਿਵਾਈਸ ਦਾ ਮਿਲਣਾ ਵੀ ਇਸ ਦਾ ਅਹਿਮ ਕਾਰਨ ਹੈ ਕਿ ਐਪਲ ਨੂੰ ਚੀਨ ‘ਚ ਸ਼ਿਫਟ ਹੋਣਾ ਪਿਆ।
ਇਨ੍ਹਾਂ ਸਭ ਕਾਰਨਾਂ ਕਾਰਨ ਐਪਲ ਨੇ 2017 ‘ਚ ਕਰੀਬ 11 ਲੱਖ ਕਰੋੜ ਰੁਪਏ ਦਾ ਕਾਰੋਬਾਰ ਚੀਨ ਨੂੰ ਦੇ ਦਿੱਤਾ। ਸਕਰੂ ਦੀ ਕਮੀ ਕਾਰਨ ਕਈ ਮਹੀਨੇ ਆਈਫੋਨ ਤੇ ਮੈਕਬੁੱਕ ਦੀ ਵਿਕਰੀ ਨੂੰ ਰੋਕਣਾ ਪਿਆ ਸੀ। ਭਵਿੱਖ ‘ਚ ਇਸ ਤਰ੍ਹਾਂ ਦੀ ਨੌਬਤ ਨਾ ਆਵੇ, ਇਸ ਲਈ ਕੰਪਨੀ ਦੀ ਨਜ਼ਰ ਹੁਣ ਭਾਰਤ ਤੇ ਵੀਅਤਨਾਮ ‘ਚ ਆਪਣਾ ਕਾਰੋਬਾਰ ਲਾਉਣ ‘ਤੇ ਹੈ।
ਸਾਹਮਣੇ ਆਈ ਰਿਪੋਰਟਸ ਮੁਤਾਬਕ ਇਨ੍ਹਾਂ ਸਭ ਕਾਰਨਾਂ ਨਾਲ ਪਿਛਲੇ 16 ਸਾਲਾਂ ‘ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਐਪਲ ਨੂੰ ਵੱਡਾ ਧੱਕਾ ਲੱਗਿਆ ਹੈ। ਇੱਕ ਪਾਸੇ ਆਈਫੋਨ ਦੀ ਉਮੀਦ ਤੋਂ ਘੱਟ ਵਿਕਰੀ ਤੇ ਦੂਜੇ ਪਾਸੇ ਚੀਨ ‘ਚ ਆਈਫੋਨ ਦੀ ਸੇਲ ‘ਚ ਗਿਰਾਵਟ ਕਾਰਨ ਐਪਲ ਨੇ 2019 ਦੇ ਪਹਿਲੇ ਕੁਆਰਟਰ ਦੇ ਰੈਵੇਨਿਊ ‘ਚ ਕਮੀ ਕੀਤੀ ਹੈ।