ਨਵੀਂ ਦਿੱਲੀ: ਅੱਜਕੱਲ੍ਹ ਕਈ ਤਰ੍ਹਾਂ ਦੇ ਸਮਾਰਟਫੋਨ ਆ ਗਏ ਹਨ ਜਿਨ੍ਹਾਂ ‘ਚ 32ਜੀਬੀ, 64 ਜੀਬੀ ਤੇ 128 ਜੀਬੀ ਤਕ ਦੀ ਸਟੋਰੇਜ਼ ਹੁੰਦੀ ਹੈ। ਕਈ ਫੋਨਾਂ ‘ਚ ਤਾਂ ਇਸ ਤੋਂ ਵੀ ਜ਼ਿਆਦਾ ਸਟੋਰੇਜ਼ ਹੁੰਦੀ ਹੈ। ਕਈ ਫੋਨਾਂ ਦੀ ਸਟੋਰੇਜ਼ ਨੂੰ ਵਧਾਇਆ ਨਹੀਂ ਜਾ ਸਕਦਾ ਕਿਉਂਕਿ ਉਨ੍ਹਾਂ ‘ਚ ਕਾਰਡ ਦੀ ਥਾਂ ਨਹੀਂ ਦਿੱਤੀ ਜਾਂਦੀ। ਅਜਿਹੇ ‘ਚ ਕਈ ਯੂਜ਼ਰਸ ਨੂੰ ਸਟੋਰੇਜ਼ ਦੀ ਦਿੱਕਤ ਹੋਣ ਲੱਗ ਜਾਂਦੀ ਹੈ। ਇਸ ਤੋਂ ਬਾਅਦ ਉਹ ਫੋਨ ਬਦਲਣ ਦੀ ਸੋਚਦੇ ਹਨ।


ਤਾਂ ਚਲੋ ਅੱਜ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਦੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੀ ਸਟੋਰੇਜ਼ ਨੂੰ ਖਾਲੀ ਕਰ ਸਕਦੇ ਹੋ।

ਸਭ ਤੋਂ ਪਹਿਲਾਂ ਉਨ੍ਹਾਂ ਡਾਉਨਲੋਡ ਫਾਈਲਸ ਨੂੰ ਹਟਾਓ ਜਿਨ੍ਹਾਂ ਦੀ ਤੁਹਾਨੂੰ ਲੋੜ ਨਹੀਂ। ਜਿਨ੍ਹਾਂ ਫਾਈਲਾਂ ਦੀ ਤੁਹਾਨੂੰ ਲੋੜ ਨਹੀਂ, ਉਨ੍ਹਾਂ ਨੂੰ ਹਟਾ ਕੇ ਸਪੇਸ ਬਣਾਈ ਜਾ ਸਕਦੀ ਹੈ।

ਕੁਝ ਅਜਿਹੀਆਂ ਤਸਵੀਰਾਂ ਜਾਂ ਵੀਡੀਓ ਜਿਨ੍ਹਾਂ ਦੀ ਤੁਹਾਨੂੰ ਲੋੜ ਨਹੀਂ ਜਾਂ ਜਿਨ੍ਹਾਂ ਦਾ ਬੈਕਅੱਪ ਤੁਸੀਂ ਕਿਸੇ ਦੂਜੀ ਐਪ ‘ਚ ਲੈ ਲਿਆ ਹੈ, ਨੂੰ ਤੁਸੀਂ ਆਸਾਨੀ ਨਾਲ ਹਟਾ ਕੇ ਫੋਨ ‘ਚ ਥਾਂ ਬਣਾ ਸਕਦੇ ਹੋ।

ਕਈ ਵਾਰ ਫੋਨ ‘ਚ ਅਜਿਹੇ ਐਪ ਡਾਉਨਲੋਡ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਇੱਕ ਜਾਂ ਦੋ ਵਾਰ ਤੋਂ ਜ਼ਿਆਦਾ ਨਹੀਂ ਹੁੰਦੀ। ਤੁਸੀਂ ਇਨ੍ਹਾਂ ਐਪਸ ਨੂੰ ਫੋਨ ਵਿੱਚੋਂ ਡਿਲੀਟ ਕਰ ਸਕਦੇ ਹੋ।

ਤੁਸੀਂ ਜਿਨ੍ਹਾਂ ਵੀ ਚੀਜ਼ਾਂ ਦਾ ਇਸਤੇਮਾਲ ਤੁਸੀਂ ਫੋਨ ‘ਚ ਕਰਦੇ ਹੋ, ਉਨ੍ਹਾਂ ਦਾ ਕੈਸ਼ੇ ਬਣ ਜਾਂਦਾ ਹੈ। ਕਈ ਵਾਰ ਇਹ ਫਾਈਲ ਜੀਬੀ ‘ਚ ਹੁੰਦੀ ਹੈ ਤੇ ਇਸ ਦਾ ਕੋਈ ਇਸਤੇਮਾਲ ਨਹੀਂ। ਇਸ ਲਈ ਕੈਸ਼ੇ ਨੂੰ ਹਮੇਸ਼ਾ ਕਲੀਅਰ ਕਰਦੇ ਰਹੋ।

ਐਨਡ੍ਰਾਈਡ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਸੀਂ ਕਿਸੇ ਵੀ ਐਪ ਦਾ ਲਾਈਟ ਵਰਜ਼ਨ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਸਟੋਰੇਜ਼ ਦੀ ਖਪਤ ਘੱਟ ਹੋ ਜਾਵੇਗੀ।