ਨਵੀਂ ਦਿੱਲੀ: ਇਸ ਹਫਤੇ ਐਪਲ ਨੇ ‘Shot on iPhone Challenge’ ਦਾ ਐਲਾਨ ਕੀਤਾ ਸੀ ਜਿੱਥੇ ਕੰਪਨੀ ਨੇ ਆਪਣੇ ਬੈਸਟ ਸ਼ੌਟ ਖਿੱਚਣ ਤੇ ਉਸ ਨੂੰ ਭੇਜਣ ਦੀ ਗੱਲ ਕੀਤੀ ਹੈ। ਇਸ ਦੌਰਾਨ ਯੂਜ਼ਰਸ ਨੂੰ ਐਪਲ ਨਿਊਜ਼ਰੂਮ, ਐਪਲ ਇੰਸਟਾਗ੍ਰਾਮ ਚੈਨਲ, ਐਪਲ.ਕਾਮ, ਐਪਲ ਰਿਟੇਲ ਸਟੋਰ, ਐਪਲ ਵੀਚੈਟ ਤੇ ਐਪਲ ਟਵਿੱਟਰ ਅਕਾਉਂਟ ‘ਤੇ ਪੂਰੀ ਦੁਨੀਆ ਨੂੰ ਫੀਚਰ ਕੀਤਾ ਜਾਵੇਗਾ।


ਐਲਾਨ ਤੋਂ ਬਾਅਦ ਕਿਊਪਰਟੀਨੋ ਜਾਇੰਟ ਨੂੰ ਵਿਵਾਦ ਝੱਲਣਾ ਪਿਆ ਜਿੱਥੇ ਲੋਕਾਂ ਨੇ ਇਲਜ਼ਾਮ ਲਾਇਆ ਕਿ ਕੰਪਨੀ ਆਪਣੀ ਮਾਰਕੀਟਿੰਗ ਲਈ ਇਸ ਦਾ ਇਸਤੇਮਾਲ ਕਰ ਰਹੀ ਹੈ। ਇੱਥੇ ਆਰਟਿਸਟ ਨੂੰ ਪੈਸੇ ਵੀ ਨਹੀਂ ਦਿੱਤੇ ਗਏ। ਇਸ ਨੂੰ ਦੇਖਦੇ ਹੋਏ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਟ੍ਰੇਵਰ ਮਾਲਮਾਨ ਨੇ ਟਿਮ ਕੁਕ ਨੂੰ ਰੈਡਿਟ ‘ਤੇ ਇੱਕ ਓਪਨ ਲੈਟਰ ਲਿਖਿਆ ਹੈ।



ਫੋਟੋਗ੍ਰਾਫਰ ਨੇ ਆਪਣੇ ਲੈਟਰ ‘ਚ ਕਿਹਾ ਕਿ ਆਉਣ ਵਾਲੇ ਸਮੇਂ ਲਈ ਜੇਕਰ ਤੁਸੀਂ ਇਨ੍ਹਾਂ ਫੋਟੋਆਂ ਦਾ ਫਾਇਦਾ ਉਠਾਉਣਆ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਫੋਟੋਗ੍ਰਾਫਰਾਂ ਨੂੰ ਡਾਲਰ ਦੇਣੇ ਚਾਹੀਦੇ ਹਨ। ਜਦੋਂ ਇਹ ਖ਼ਤ ਸੋਸ਼ਲ ਮੀਡੀਆ ਟਵਿਟਰ ‘ਤੇ ਵਾਇਰਲ ਹੋਇਆ ਕਈ ਲੋਕਾਂ ਨੇ ਇਸ ਦਾ ਪੱਖ ਵੀ ਲਿਆ।

ਕੁਮੈਂਟ ਨੂੰ ਦੇਖਦੇ ਹੋਏ ਐਪਲ ਨੇ ਫੈਸਲਾ ਲਿਆ ਕਿ ਇਸ ਚੈਲੰਜ਼ ਨੂੰ ਲੈ ਕੇ ਉਹ ਜਿੱਤਣ ਵਾਲੇ ਯੂਜ਼ਰਸ ਨੂੰ ਪੈਸੇ ਦਵੇਗਾ। ਜੋ ਫੋਟੋਗ੍ਰਾਫਰ 10 ਵਿਨਿੰਗ ਫੋਟੋ ਨੂੰ ਖਿੱਚਣਗੇ ਐਪਲ ਉਨ੍ਹਾਂ ਨੂੰ ਬਿੱਲਬੋਰਡ ‘ਤੇ ਲਾਉਣਗੇ ਤੇ ਨਾਲ ਹੀ ਲਾਈਸੈਂਸਿੰਗ ਫੀਸ ਵੀ ਨਹੀਂ ਲਈ ਜਾਵੇਗੀ।

ਐੱਪਲ ਦੀ ਇਹ ਸਕੀਮ 22 ਜਨਵਰੀ ਤੋਂ ਚੱਲੀ ਆ ਰਹੀ ਹੈ ਅਤੇ ਮੁਕਾਬਲੇ ਵਿੱਚ ਭਾਗ ਲੈਣ ਲਈ ਅੰਤਮ ਤਾਰੀਖ਼ ਸੱਤ ਫਰਵਰੀ ਹੈ। ਮੁਕਾਬਲੇ ਦੀਆਂ ਸ਼ਰਤਾਂ ਜਾਣਨ ਲਈ ਇੱਥੇ ਕਲਿੱਕ ਕਰੋ (Click Here)