ਨਵੀਂ ਦਿੱਲੀ: ਸਾਲ 2019 ਦੀ ਸ਼ੁਰੂਆਤ ਹੋਣ ਦੇ ਨਾਲ ਹੀ ਫੇਸਬੁਕ ਨੇ ਵੀ ਕੁਝ ਨਵਾਂ ਪਲਾਨ ਕਰਨ ਦੀ ਸੋਚ ਲਈ ਹੈ। ਸੋਸ਼ਲ ਮੀਡੀਆ ਫਰਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਵ੍ਹੱਟਸਐਪ ਅਤੇ ਇੰਸਟਾਗ੍ਰਾਮ ਨੂੰ ਇੱਕ ਕਰ ਸਕਦੇ ਹਨ। ਜਿਸਦਾ ਇਸਤੇਮਾਲ ਰੋਜਾਨਾ ਕਈ ਯੁਜ਼ਰਸ ਕਰਦੇ ਹਨ। ਇੱਕ ਰਿਪੋਰਟ ਮੁਤਾਬਕ ਵ੍ਹੱਟਸਐਪ, ਮੈਸੇਜ਼ਿੰਗ ਅਤੇ ਇੰਸਟਾਗ੍ਰਾਮ ਜਲਦੀ ਹੀ ਮਰਜ਼ ਹੋਣ ਵਾਲੇ ਹਨ।


ਇਸ ਦਾ ਮਤਲਬ ਇਹ ਹੈ ਕਿ ਇੱਕ ਵ੍ਹੱਟਸਐਪ ਯੂਜ਼ਰ ਹੁਣ ਮੈਸੇਜ਼ਿੰਗ ਜਾਂ ਇੰਸਟਾਗ੍ਰਾਮ ਯੂਜ਼ਰ ਦੇ ਨਾਲ ਵੀ ਚੈਟ ਕਰ ਸਕਦੇ ਹਨ। ਇਸ ਨਾਲ ਯੂਜ਼ਰਸ ਨੂੰ ਇੱਕ ਹੀ ਪਲੇਟਫਾਰਮ ‘ਤੇ ਕਈ ਸਾਰੇ ਯੂਜ਼ਰਸ ਦੇ ਨਾਲ ਚੈਟ ਕਰਨ ‘ਚ ਅਸਾਨੀ ਹੋਵੇਗੀ। ਉਧਰ ਫਰਮ ਨੇ ਇਹ ਵੀ ਸਾਫ ਕਰ ਦਿੱਤਾ ਹੈ ਇਹ ਸਾਰੀਆਂ ਐਪਸ ਆਪਣੇ ਤਰੀਕੇ ਨਾਲ ਹੀ ਕੰਮ ਕਰਨਗੀਆਂ।

ਇਹ ਹੁਣ ਤਕ ਦਾ ਸਭ ਤੋਂ ਵੱਡਾ ਕਦਮ ਹੋਵੇਗਾ ਜਦੋਂ ਯੂਜ਼ਰਸ ਦੇ ਲਈ ਸਭ ਤੋਂ ਵੱਡਾ ਫੀਚਰ ਹੋਵੇਗਾ। ਮਰਕ ਜਿੱਥੇ ਇਹ ਕਦਮ ਜਲਦੀ ਚੁੱਕਣਾ ਚਾਹੁੰਦੇ ਹਨ ਉਧਰ ਇੰਸਟਾਗ੍ਰਾਮ ਅਤੇ ਵ੍ਹੱਟਸਐਪ ਦੇ ਕਈ ਕਰਮਚਾਰੀ ਇਸ ਕਦਮ ਤੋਂ ਖੁਸ਼ ਨਹੀਂ ਹਨ। 7 ਦਸੰਬਰ ਨੂੰ ਵ੍ਹੱਟਸਐਪ ਆਫਸ ‘ਚ ਕਈ ਸਾਰੇ ਕਰਮਚਾਰੀ ਮਾਰਕ ਨਾਲ ਮਾਈਕਰੋਫੋਨ ਰਾਹੀ ਗੱਲ ਕਰ ਰਹੇ ਸੀ ਜਿੱਥੇ ਇਸ ਗੱਲ ਦੀ ਜਾਣਕਾਰੀ ਦਿੱਤੀ।