ਨਵੀਂ ਦਿੱਲੀ: ਕਿਊਪਰਟੀਨੋ ਜਾਇੰਟ ਐਪਲ ਨੇ ਇੱਕ ਵਾਰ ਫੇਰ ਆਪਣੇ ਸਭ ਤੋਂ ਸਸਤੇ ਆਈਫੋਨ ਐਸਈ ਲਈ ਵੈੱਬਸਾਈਟ ‘ਤੇ ਸੇਲ ਦਾ ਪ੍ਰਬੰਧ ਕੀਤਾ ਹੈ ਪਰ ਪਿਛਲੀ ਵਾਰ ਦੀ ਤਰ੍ਹਾਂ ਇਹ ਫੋਨ ਇੱਕ ਵਾਰ ਫੇਰ ਕੁਝ ਹੀ ਘੰਟਿਆਂ ‘ਚ ਆਊਟ ਆਫ ਸਟੌਕ ਹੋ ਗਿਆ। ਹੈਂਡਸੈੱਟ ਦੇ 2 ਵੈਰੀਅੰਟ 32 ਤੇ 128 ਜੀਬੀ ਨੂੰ 17,700 ਤੇ 21,300 ਰੁਪਏ ਦੀ ਕੀਮਤ ‘ਚ ਸੇਲ ਲਈ ਰੱਖਿਆ ਗਿਆ ਸੀ।

ਫੋਨ ਚਾਰ ਰੰਗਾਂ ਗੋਲਡਨ, ਗ੍ਰੇਅ, ਸਿਲਵਰ ਤੇ ਰੋਜ਼ ਗੋਲਡ ‘ਚ ਮਿਲ ਰਿਹਾ ਹੈ। ਦੋ ਸਾਲ ਪਹਿਲਾਂ ਆਈਫੋਨ ਨੇ ਐਸਈ ਨੂੰ ਲੌਂਚ ਕੀਤਾ ਸੀ ਤਾਂ ਇਸ ਸੀਰੀਜ਼ ਦੇ ਫੋਨ ਨੇ ਲੋਕਾਂ ਦੇ ਦਿਲ ਜਿੱਤੇ ਸੀ। ਫੋਨ ਪਾਵਰਫੁੱਲ ਪ੍ਰੋਸੈਸਰ ਤੋ ਮਜਬੂਤ ਪੁਆਇੰਟਾਂ ਨਾਲ ਆਉਂਦਾ ਹੈ। ਆਈਫੋਨ ਦਾ ਇਹ ਫੋਨ ਜ਼ਬਰਦਸਤ ਫੀਚਰਸ ਦੇ ਨਾਲ ਘੱਟ ਕੀਮਤ ‘ਤੇ ਮਿਲਦਾ ਹੈ।

ਆਈਫੋਨ ਦੇ ਇੰਨੇ ਮਹਿੰਗੇ ਫੋਨਾਂ ਦੇ ਬਾਵਜੂਦ ਜੇਕਰ ਐਸਈ ਫੋਨ ਵਾਪਸ ਆਉਂਦਾ ਹੈ ਤਾਂ ਇਹ ਆਈਫੋਨ ਦੇ ਸ਼ੌਕੀਨਾਂ ਕਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੋਵੇਗੀ। ਅੱਜ ਆਈਫੋਨ ਐਸਈ ਹੀ ਹੈ ਜਿਸ ਨੂੰ ਹਰ ਕੋਈ ਖਰੀਦਣਾ ਚਾਹੁੰਦਾ ਹੈ। ਇਸ ਦਾ ਸਬੂਤ ਹੈ ਹਾਲ ਹੀ ‘ਚ 4 ਦਿਨਾਂ ‘ਚ ਫੋਨ ਦਾ ਦੋ ਦਿਨਾਂ ‘ਚ ਆਊਟ ਆਫ ਸਟੌਕ ਹੋਣਾ।