ਨਵੀਂ ਦਿੱਲੀ: ਹੁਣ ਅਜਿਹਾ ਸਮਾਰਟਫੋਨ ਆ ਗਿਆ ਹੈ ਜਿਸ ‘ਚ ਨਾ ਬਟਨ ਹੈ, ਨਾ ਸਪੀਕਰ ਤੇ ਨਾ ਹੀ ਕੋਈ ਚਾਰਜਿੰਗ ਪੁਆਇੰਟ। ਇਸ ਕਮਾਲ ਦੇ ਸਮਾਰਟਫੋਨ ਨੂੰ ਚੀਨੀ ਸਮਾਰਟਫੋਨ ਕੰਪਨੀ Meizu ਨੇ ਬਣਾਇਆ ਹੈ ਜਿਸ ਦਾ ਨਾਂ Meizu ਜ਼ੀਰੋ ਹੈ। ਇਸ ਫੋਨ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ‘ਚ ਕੋਈ ਸੁਰਾਖ਼ ਨਹੀਂ ਹੈ।



ਇਸ ਫੌਨ ‘ਚ ਪਾਵਰ ਤੇ ਆਵਾਜ਼ ਬਟਨ ਨੂੰ ਟੱਚ ਕਪੈਸਟਿਵ ਪੈਨਲ ਨਾਲ ਰਿਪਲੇਸ ਕੀਤਾ ਗਿਆ ਹੈ ਤੇ ਸਪੀਕਰ ਦੀ ਥਾਂ ਪਾਈਜੋਇਲੈਕਟ੍ਰੋਨਿਕ ਟ੍ਰਾਸਡਿਊਸਰ ਦਾ ਇਸਤੇਮਲਾ ਕੀਤਾ ਗਿਆ ਹੈ। ਫੋਨ ਵਾਈਸਲੈਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਜੇਕਰ ਇਸ ਤੋਂ ਡਾਟਾ ਟ੍ਰਾਂਸਫਰ ਕਰਨਾ ਹੈ ਤਾਂ ਵਾਈਫਾਈ ਤੇ ਮੋਬਾਈਲ ਨੈੱਟਵਰਕ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਫੋਨ ‘ਚ ਸਿਮ ਕਾਰਡ ਦੀ ਥਾਂ ਈ-ਸਿਮ ਦਾ ਸਪੋਰਟ ਦਿੱਤਾ ਗਿਆ ਹੈ। ਅਜੇ ਤਕ ਕੰਪਨੀ ਨੇ ਇਸ ਦੀ ਕੀਮਤ ਦਾ ਐਲਾਨ ਨਹੀਂ ਕੀਤਾ। ਹੁਣ ਜਾਣੋ ਕੀ ਖਾਸ ਹੋਵੇਗਾ ਇਸ ਫੋਨ ‘ਚ।

ਫੋਨ ਬਲੈਕ ਤੇ ਵ੍ਹਾਈਟ ਦੋ ਰੰਗਾਂ ‘ਚ ਲੌਂਚ ਹੋਇਆ ਹੈ।



ਫੋਨ ‘ਚ 5.99 ਇੰਚ ਦਾ ਫੁੱਲ ਐਚਡੀ ਪਲੱਸ ਐਮੋਲੇਡ ਸਕਰੀਨ ਹੈ

ਔਕਟਾ ਕੋਰ ਕਵਾਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ

ਐਡ੍ਰੀਨੋ 630 ਜੀਪੀਯੂ

ਫਲਾਈਮੀ 7 ਐਂਡ੍ਰਾਈਡ ਅਪਡੇਟ ‘ਤੇ ਕੰਮ ਕਰਦਾ ਹੈ।

12 ਮੈਗਾਪਿਕਸਲ ਦਾ ਰਿਅਰ ਕੈਮਰਾ, 20 ਮੈਗਾਪਿਕਸਲ ਦਾ ਟੈਲੀਫੋਟੋ ਮਾਡਿਊਲ ਦਾ ਇਸਤੇਮਾਲ ਤੇ 20 ਮੈਗਾਪਿਕਸਲ ਫਰੰਟ ਕੈਮਰਾ



ਸੋਨੀ IMX350 ਸੈਂਸਰ

6 ਐਲਈਡੀ ਰਿੰਗ ਫਲੈਸ਼, ਫੇਸ ਅਨਲੌਕ ਨਾਲ ਵਾਟਰ ਤੇ ਡਸਟ ਪਰੂਫ