Animal Box Office Collection Prediction: ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫਿਲਮ ਦਾ ਪ੍ਰਸ਼ੰਸਕ ਕਾਫੀ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ 'ਐਨੀਮਲ' ਨੂੰ ਲੈ ਕੇ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅੰਦਾਜ਼ਾ ਫਿਲਮ ਦੀ ਐਡਵਾਂਸ ਬੁਕਿੰਗ ਤੋਂ ਲਗਾਇਆ ਜਾ ਸਕਦਾ ਹੈ। ਫਿਲਮ ਦੀਆਂ ਟਿਕਟਾਂ ਦੀ ਵਿਕਰੀ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ।


ਇਹ ਵੀ ਪੜ੍ਹੋ: ਸਲਮਾਨ ਖਾਨ ਦੀ 'ਟਾਈਗਰ 3' ਦਾ ਨਿਕਲਿਆ ਦਮ, 10ਵੇਂ ਦਿਨ ਹੀ ਲੋਕਾਂ ਦੇ ਸਿਰੋਂ ਉੱਤਰਿਆ ਫਿਲਮ ਦਾ ਕਰੇਜ਼, ਜਾਣੋ ਕਲੈਕਸ਼ਨ


ਪਰਦੇ ਤੋਂ 'ਟਾਈਗਰ 3' ਨੂੰ ਉਤਾਰਨ ਆ ਰਹੀ ਰਣਬੀਰ ਕਪੂਰ ਦੀ 'ਐਨੀਮਲ'
ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖਬਰਾਂ ਮੁਤਾਬਕ ਰਣਬੀਰ ਕਪੂਰ ਦੀ 'ਐਨੀਮਲ' ਪਹਿਲੇ ਦਿਨ ਹੀ ਚੰਗੀ ਕਮਾਈ ਕਰਨ ਜਾ ਰਹੀ ਹੈ। ਫਿਲਮ 33 ਤੋਂ 38 ਕਰੋੜ ਰੁਪਏ ਦੀ ਓਪਨਿੰਗ ਦਰਜ ਕਰ ਸਕਦੀ ਹੈ। ਇਸ ਦੇ ਨਾਲ ਹੀ, ਜਿਵੇਂ-ਜਿਵੇਂ ਰਿਲੀਜ਼ ਦਾ ਦਿਨ ਨੇੜੇ ਆਵੇਗਾ, ਟਿਕਟਾਂ ਦੀ ਵਿਕਰੀ ਵੀ ਵਧੇਗੀ।









ਇਹ ਹੈ ਕਹਾਣੀ
'ਐਨੀਮਲ' ਵਿੱਚ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਨਾ ਦੇ ਨਾਲ ਅਨਿਲ ਕਪੂਰ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ 'ਚ ਅਨਿਲ ਕਪੂਰ ਰਣਬੀਰ ਦੇ ਪਿਤਾ ਦੀ ਭੂਮਿਕਾ 'ਚ ਨਜ਼ਰ ਆਉਣਗੇ, ਜਦਕਿ ਰਸ਼ਮਿਕਾ ਮੰਡਾਨਾ ਰਣਬੀਰ ਦੀ ਪ੍ਰੇਮਿਕਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਤੁਹਾਨੂੰ ਦੱਸ ਦਈਏ ਕਿ ਕਬੀਰ ਸਿੰਘ ਫੇਮ ਸੰਦੀਪ ਰੈਡੀ ਵਾਂਗਾ ਨੇ 'ਐਨੀਮਲ' ਦਾ ਨਿਰਦੇਸ਼ਨ ਕੀਤਾ ਹੈ, ਜੋ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


ਫਿਲਮ ਦੇ ਗੀਤ ਹਨ ਦਮਦਾਰ
ਹਾਲ ਹੀ 'ਚ ਬੁਰਜ ਖਲੀਫਾ 'ਤੇ ਫਿਲਮ ਦਾ 60 ਸੈਕਿੰਡ ਦਾ ਟੀਜ਼ਰ ਦੇਖਿਆ ਗਿਆ, ਜੋ ਕਿ ਕਮਾਲ ਦਾ ਸੀ। ਹਾਲ ਹੀ 'ਚ ਇਸ ਫਿਲਮ ਦਾ ਬਹੁਤ ਹੀ ਉਡੀਕਿਆ ਜਾ ਰਿਹਾ ਗੀਤ ਅਰਜਨ ਵੈਲੀ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕ ਇਕ ਮਾਸਟਰਪੀਸ ਕਹਿ ਰਹੇ ਹਨ। ਮਨਨ ਭਾਰਦਵਾਜ ਅਤੇ ਭੁਪਿੰਦਰ ਬੱਬਲ ਨੇ ਆਪਣੀ ਦਮਦਾਰ ਆਵਾਜ਼ ਨਾਲ ਇਸ ਗੀਤ ਨੂੰ ਜਿੰਦਾ ਕਰ ਦਿੱਤਾ ਹੈ। ਗੀਤ 'ਚ ਰਣਬੀਰ ਕਪੂਰ ਜਿਸ ਤਰ੍ਹਾਂ ਨਾਲ ਰੋਹੀ ਅੰਦਾਜ਼ 'ਚ ਦੁਸ਼ਮਣਾਂ ਨੂੰ ਮਾਰ ਰਹੇ ਹਨ, ਉਹ ਦੇਖਣ ਯੋਗ ਹੈ। 


ਇਹ ਵੀ ਪੜ੍ਹੋ: ਇਹ ਸ਼ਾਹਰੁਖ ਖਾਨ ਹੈ ਜਾਂ ਉਨ੍ਹਾਂ ਦਾ ਹਮਸ਼ਕਲ! ਵੀਡੀਓ ਦੇਖ ਤੁਹਾਡਾ ਵੀ ਘੁੰਮ ਜਾਵੇਗਾ ਦਿਮਾਗ਼