Eat these dry fruits in winter: ਜਿਵੇਂ ਹੀ ਮੌਸਮ ਬਦਲਦਾ ਹੈ, ਉਹ ਆਪਣੇ ਨਾਲ ਕਈ ਬਿਮਾਰੀਆਂ ਵੀ ਨਾਲ ਲੈ ਕੇ ਆਉਂਦਾ ਹੈ। ਜਦੋਂ ਸਰਦੀ ਆਉਂਦੀ ਹੈ ਤਾਂ ਉਹ ਵੀ ਕੁੱਝ ਬਿਮਾਰੀਆਂ ਨਾਲ ਲੈ ਕੇ ਆਉਂਦੀ ਹੈ। ਸਰਦੀ ਦੇ ਮੌਸਮ ਵਿੱਚ ਸਾਨੂੰ ਅਕਸਰ ਜ਼ੁਕਾਮ, ਖੰਘ, ਇਨਫੈਕਸ਼ਨ ਅਤੇ ਹੋਰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਆਪਣੀ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰ ਕੇ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ। ਜਿਸ ਨਾਲ ਸਰੀਰ ਨੂੰ ਕਈ ਫਾਇਦੇ ਤਾਂ ਮਿਲਦੇ ਹੀ ਨੇ ਤੇ ਨਾਲ ਹੀ ਇਮਿਊਨਟੀ ਵੀ ਮਜ਼ਬੂਤ ਹੁੰਦੀ ਹੈ। ਕੁੱਝ ਸੁੱਕੇ ਮੇਵੇ ਹਨ ਜੋ ਸਰਦੀਆਂ ਵਿੱਚ ਸਾਨੂੰ ਪੂਰੀ ਤਰ੍ਹਾਂ ਫਿੱਟ ਰੱਖਣ ਵਿੱਚ ਮਦਦ ਕਰਦੇ ਹਨ। ਕੁੱਝ ਸੁੱਕੇ ਮੇਵੇ ਹਨ ਜਿਨ੍ਹਾਂ ਦਾ ਸੁਭਾਅ ਗਰਮ ਹੁੰਦਾ ਹੈ। ਜਿਸ ਨੂੰ ਸਰਦੀਆਂ ਵਿੱਚ ਖਾਣ ਨਾਲ ਰਾਹਤ ਮਿਲਦੀ ਹੈ। ਠੰਡੇ ਮੌਸਮ ਵਿਚ ਗਰਮ ਭੋਜਨ ਖਾਣ ਨਾਲ ਆਰਾਮ ਮਿਲਦਾ ਹੈ।
ਸੁੱਕੇ ਮੇਵੇ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ ਅਤੇ ਵਾਇਰਸ ਅਤੇ ਇਨਫੈਕਸ਼ਨ ਨਾਲ ਲੜਨ ਦੀ ਸ਼ਕਤੀ ਵਧਾਉਂਦੇ ਹਨ। ਸੁੱਕੇ ਮੇਵੇ ਖਾ ਕੇ ਜ਼ੁਕਾਮ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਗਰਮ ਕਰਨ ਵਾਲੇ ਸੁੱਕੇ ਮੇਵੇ ਕਿਹੜੇ ਹਨ?
ਅਖਰੋਟ
ਅਖਰੋਟ ਇੱਕ ਸੁੱਕਾ ਫਲ ਹੈ ਜਿਸਦਾ ਸੁਭਾਅ ਗਰਮ ਹੁੰਦਾ ਹੈ। ਸਰਦੀਆਂ ਦੇ ਮੌਸਮ 'ਚ ਅਖਰੋਟ ਦਾ ਸੇਵਨ ਖਾਸ ਤੌਰ 'ਤੇ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਹ ਸਰੀਰ ਨੂੰ ਅੰਦਰੋਂ ਗਰਮ ਕਰਦਾ ਹੈ। ਅਖਰੋਟ ਵਿੱਚ ਸਿਹਤਮੰਦ ਚਰਬੀ, ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ, ਫਾਸਫੋਰਸ ਅਤੇ ਆਇਰਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਭ ਮਿਲ ਕੇ ਊਰਜਾ ਪ੍ਰਦਾਨ ਕਰਦੇ ਹਨ ਅਤੇ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਵਿਚ ਮਦਦ ਕਰਦੇ ਹਨ। ਸਰਦੀਆਂ ਵਿੱਚ ਅਖਰੋਟ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ਨੂੰ ਅੰਦਰੋਂ ਗਰਮ ਰੱਖਿਆ ਜਾ ਸਕਦਾ ਹੈ ਅਤੇ ਠੰਢ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਬਦਾਮ
ਬਦਾਮ ਕੁਦਰਤੀ ਰੂਪ ਵਿਚ ਗਰਮ ਹੁੰਦੇ ਹਨ ਅਤੇ ਸਾਡੇ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। ਬਦਾਮਾਂ ਵਿੱਚ ਭਰਪੂਰ ਮਾਤਰਾ ਵਿਚ ਚਰਬੀ, ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜ ਆਦਿ ਪਾਏ ਜਾਂਦੇ ਹਨ। ਇਹ ਸਭ ਮਿਲ ਕੇ ਸਰੀਰ ਨੂੰ ਨਿੱਘ ਪ੍ਰਦਾਨ ਕਰਦੇ ਹਨ ਅਤੇ ਠੰਡ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ। ਸਰਦੀਆਂ ਵਿੱਚ ਰੋਜ਼ਾਨਾ ਬਦਾਮ ਦਾ ਸੇਵਨ ਕਰਨ ਨਾਲ ਅਸੀਂ ਆਪਣੇ ਆਪ ਨੂੰ ਸਰਦੀ, ਖਾਂਸੀ ਅਤੇ ਹੋਰ ਬਿਮਾਰੀਆਂ ਤੋਂ ਬਚਾ ਸਕਦੇ ਹਾਂ।
ਕਾਜੂ
ਕਾਜੂ ਵਿੱਚ ਕੈਲੋਰੀ ਅਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਸਰੀਰ ਨੂੰ ਗਰਮ ਰੱਖਦੀ ਹੈ। ਸਰਦੀਆਂ ਵਿੱਚ ਰੋਜ਼ਾਨਾ ਕਾਜੂ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਵਾਇਰਸ ਅਤੇ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਸਰੀਰ ਅੰਦਰੋਂ ਵੀ ਗਰਮ ਰਹਿੰਦਾ ਹੈ।
ਪਿਸਤਾ
ਪਿਸਤਾ ਦਾ ਗਰਮ ਸੁਭਾਅ ਸਰਦੀਆਂ ਵਿੱਚ ਸਰੀਰ ਨੂੰ ਅੰਦਰੋਂ ਗਰਮ ਕਰਨ ਦਾ ਕੰਮ ਕਰਦਾ ਹੈ। ਪਿਸਤਾ ਵਿੱਚ ਕੈਲੋਰੀ, ਕਾਰਬੋਹਾਈਡਰੇਟ, ਪ੍ਰੋਟੀਨ, ਸਿਹਤਮੰਦ ਚਰਬੀ, ਵਿਟਾਮਿਨ ਬੀ6, ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਹੋਰ ਖਣਿਜ ਹੁੰਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।