ਅਮੈਲੀਆ ਪੰਜਾਬੀ ਦੀ ਰਿਪੋਰਟ


Anmol Kwatra Announced Free Camp: ਅਨਮੋਲ ਕਵਾਤਰਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਲੋਕ ਭਲਾਈ ਦੇ ਕੰਮ ਕਰਨ ਲਈ ਆਪਣਾ ਗਾਇਕੀ ਦਾ ਕਰੀਅਰ ਛੱਡਿਆ ਅਤੇ ਅੱਜ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਗਰੀਬ ਜ਼ਰੂਰਤਮੰਦਾਂ ਦੀ ਮਦਦ ਕਰ ਰਿਹਾ ਹੈ। ਹੁਣ ਅਨਮੋਲ ਕਵਾਤਰਾ ਨੇ ਬਹੁਤ ਹੀ ਖਾਸ ਐਲਾਨ ਕੀਤਾ ਹੈ। 


ਇਹ ਵੀ ਪੜ੍ਹੋ: ਦੇਸੀ ਕਰੂ ਵਾਲੇ ਸੱਤੇ ਦਾ ਹੋਇਆ ਵਿਆਹ, ਪਰਮੀਸ਼ ਵਰਮਾ ਤੋਂ ਰਣਜੀਤ ਬਾਵਾ ਤੱਕ ਪੰਜਾਬੀ ਕਲਾਕਾਰਾਂ ਨੇ ਲਾਈਆਂ ਰੌਣਕਾਂ, ਦੇਖੋ ਤਸਵੀਰਾਂ


ਅਨਮੋਲ ਕਵਾਤਰਾ ਫਰਵਰੀ ਮਹੀਨੇ 'ਚ ਜ਼ਰੂਰਮੰਦ ਤੇ ਬੀਮਾਰਾਂ ਲਈ ਫਰੀ ਕੈਂਪ ਲਗਾਉਣ ਜਾ ਰਿਹਾ ਹੈ। ਇਸ ਬਾਰੇ ਉਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ 'ਤੇ ਵੀਡੀਓ ਸ਼ੇਅਰ ਕਰ ਜਾਣਕਾਰੀ ਦਿੱਤੀ। ਦੱਸ ਦਈਏ ਕਿ ਇਹ ਕੈਂਪ 11 ਫਰਵਰੀ ਐਤਵਾਰ ਨੂੰ ਲਗਾਇਆ ਜਾਵੇਗਾ। ਇਸ ਕੈਂਪ 'ਚ ਅੱਖਾਂ, ਹੱਡੀਆਂ, ਪਥਰੀ ਤੇ ਰਸੌਲੀ ਦੀਆਂ ਬੀਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਸ ਦੇ ਨਾਲ ਨਾਲ ਗਰੀਬ ਲੋੜਵੰਦ ਮਰੀਜ਼ਾਂ ਦੇ ਫਰੀ ਅਪਰੇਸ਼ਨ ਵੀ ਕੀਤੇ ਜਾਣਗੇ। ਦੱਸ ਦਈਏ ਕਿ ਕੈਂਪ 11 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਹੰਬੜਾਂ ਰੋਡ, ਨੇੜੇ ਸਾਈਂ ਮੰਦਰ ਲੁਧਿਆਣਾ ਵਿਖੇ ਲਾਇਆ ਜਾਵੇਗਾ।




ਅਨਮੋਲ ਨੇ ਵੀਡੀਓ 'ਚ ਲੋਕਾਂ ਨੂੰ ਜ਼ਿਆਂਦਾ ਤੋਂ ਜ਼ਿਆਦਾ ਯੋਗਦਾਨ ਦੇਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਨਾਲ ਨਾਲ ਉਸ ਨੇ ਫੈਨਜ਼ ਨੂੰ ਇਹ ਵੀਡੀਓ ਸ਼ੇਅਰ ਕਰਨ ਦੀ ਵੀ ਅਪੀਲ ਕੀਤੀ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਕੋਲ ਕਈ ਲੋੜਵੰਦ ਮਰੀਜ਼ ਆਉਂਦੇ ਰਹਿੰਦੇ ਹਨ। ਉਹ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਉਨ੍ਹਾਂ ਦੀ ਹਰ ਸੰਭਵ ਮਦਦ ਵੀ ਕਰਦਾ ਹੈ। ਅਨਮੋਲ ਕਵਾਤਰਾ ਨੇ ਪੰਜਾਬ ਹੜ੍ਹ ਦੇ ਸਮੇਂ ;ਚ ਵੀ ਲੋਕਾਂ ਦੀ ਖੁੱਲ੍ਹ ਕੇ ਮਦਦ ਕੀਤੀ ਸੀ। ਉਸ ਦੀਆਂ ਵੀਡੀਓਜ਼ ਤੇ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ। ਇਸ ਤੋਂ ਬਾਅਦ ਹੁਣ ਉਹ ਮੁਫਤ ਕੈਂਪ ਵੀ ਲਗਾਉਣ ਜਾ ਰਿਹਾ ਹੈ। 


ਇਹ ਵੀ ਪੜ੍ਹੋ: ਹਰਭਜਨ ਮਾਨ ਦਾ ਨਵਾਂ ਗਾਣਾ 'ਪੰਜਾਬ' ਦੀ 'ਆਨ ਸ਼ਾਨ' ਨੂੰ ਕਰਦਾ ਬਿਆਨ, ਗੀਤ ਦੇ ਬੋਲ ਸੁਣ ਖੜੇ ਹੋ ਜਾਣਗੇ ਰੌਂਗਟੇ