ਅਮੈਲੀਆ ਪੰਜਾਬੀ ਦੀ ਰਿਪੋਰਟ


Harbhajan Mann New Song Punjab Out Now: ਪੰਜਾਬੀ ਸਿੰਗਰ ਹਰਭਜਨ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਨਵੀਂ ਐਲਬਮ ਯਾਨਿ ਈਪੀ ਦੇ ਇੱਕ ਤੋਂ ਬਾਅਦ ਇੱਕ ਗਾਣੇ ਰਿਲੀਜ਼ ਹੋ ਰਹੇ ਹਨ। ਹੁਣ ਇਸ ਐਲਬਮ ਦਾ ਇੱਕ ਹੋਰ ਗਾਣਾ 'ਪੰਜਾਬ' ਰਿਲੀਜ਼ ਹੋਇਆ ਹੈ। 


ਇਹ ਵੀ ਪੜ੍ਹੋ: ਸਿੰਮੀ ਚਾਹਲ ਦੀ ਫਿਲਮ 'ਜੀ ਵੇ ਸੋਹਣਿਆ ਜੀ' ਦਾ ਟਰੇਲਰ ਰਿਲੀਜ਼, ਪਾਕਿ ਐਕਟਰ ਇਮਰਾਨ ਅੱਬਾਸ ਨਾਲ ਰੋਮਾਂਸ ਕਰਦੀ ਆਈ ਨਜ਼ਰ


ਇਸ ਗਾਣੇ ਨੂੰ ਸੁਣ ਕੇ ਤੁਸੀਂ ਇਹ ਬੋਲ ਉੱਠੋਗੇ ਕਿ ਪੰਜਾਬ ਦੀ ਆਨ ਤੇ ਸ਼ਾਨ 'ਚ ਇਸ ਤਰ੍ਹਾਂ ਦਾ ਕੋਈ ਗਾਣਾ ਅੱਜ ਤੱਕ ਨਹੀਂ ਬਣਿਆ। ਹਰਭਜਨ ਮਾਨ ਨੇ ਇਸ ਗਾਣੇ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 'ਮਨਪ੍ਰੀਤ ਟਿਵਾਣਾ ਦੀ ਕਮਾਲ ਰਚਨਾ, ਚੜ੍ਹਦੀ ਕਲਾ ਦੀ ਗੱਲ। ਸੁਣਕੇ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ। ਮੇਹਰਬਾਨੀ।' ਦੇਖੋ ਇਹ ਵੀਡੀਓ:









ਗਾਣੇ ਬਾਰੇ ਗੱਲ ਕਰੀਏ ਤਾਂ ਗਾਣੇ ਦੇ ਬੋਲ ਮਨਪ੍ਰੀਤ ਟਿਵਾਣਾ ਨੇ ਲਿਖੇ ਹਨ ਤੇ ਗੀਤ ਨੂੰ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ। ਈਪੀ ਦੇ ਗਾਣੇ ਲੋਕਾਂ ਦਾ ਖੂਬ ਦਿਲ ਜਿੱਤ ਰਹੇ ਹਨ। ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਦੀ ਐਲਬਮ 'ਆਨ ਸ਼ਾਨ' ਸਾਲ 2024 ਦੀ ਉਨ੍ਹਾਂ ਦੀ ਪਹਿਲੀ ਈਪੀ ਹੈ। ਇਸ ਈਪੀ ਦੇ 3 ਗਾਣੇ ਰਿਲੀਜ਼ ਹੋ ਚੁੱਕੇ ਹਨ। ਤਿੰਨੇ ਹੀ ਗਾਣਿਆਂ ਨੂੰ ਜਨਤਾ ਨੇ ਰੱਜ ਪਿਆਰ ਦਿੱਤਾ ਹੈ। ਹੁਣ ਨਵਾਂ ਗਾਣਾ ਪੰਜਾਬ ਵੀ ਖੂਬ ਦਿਲ ਜਿੱਤ ਰਿਹਾ ਹੈ।  


ਇਹ ਵੀ ਪੜ੍ਹੋ: ਪੰਜਾਬੀ ਗਾਇਕ ਮਨਮੋਹਨ ਵਾਰਿਸ ਦਾ ਨਵਾਂ ਗੀਤ 'ਘੁੱਟ ਭਰਕੇ' ਮਚਾ ਰਿਹਾ ਧਮਾਲ, ਗਾਣਾ ਸੁਣ ਪੁਰਾਣੀਆਂ ਯਾਦਾਂ ਹੋਣਗੀਆਂ ਤਾਜ਼ਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।