ਅਮੈਲੀਆ ਪੰਜਾਬੀ ਦੀ ਰਿਪੋਰਟ


Anmol Kwatra Video: ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਅਨਮੋਲ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਪੰਜਾਬ ਹੀ ਨਹੀਂ ਦੇਸ਼ ਭਰ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ, ਜਿਸ ਦੇ ਲਈ ਉਸ ਨੇ ਆਪਣਾ ਗਾਇਕੀ ਦਾ ਕਰੀਅਰ ਵੀ ਛੱਡਿਆ ਸੀ। ਉਹ ਅਕਸਰ ਹੀ ਲੋੜਵੰਦ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅਪੀਲ ਕਰਦਾ ਰਹਿੰਦਾ ਹੈ। ਪਰ ਪਹਿਲੀ ਵਾਰ ਅਨਮੋਲ ਕਵਾਤਰਾ ਗੁੱਸੇ 'ਚ ਨਜ਼ਰ ਆ ਰਿਹਾ ਹੈ।  


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਡੰਕੀ' ਨੇ ਬਣਾਇਆ ਇੱਕ ਹੋਰ ਰਿਕਾਰਡ, ਰਿਲੀਜ਼ ਦੇ 14 ਦਿਨਾਂ 'ਚ ਹੀ ਕਰ ਲਈ ਇੰਨੀਂ ਕਮਾਈ, ਜਾਣੋ ਕਲੈਕਸ਼ਨ


ਅਨਮੋਲ ਕਵਾਤਰਾ ਇੰਸਟਾਗ੍ਰਾਮ 'ਤੇ ਲਾਈਵ ਹੋਇਆ, ਇੱਥੇ ਉਸ ਨੇ ਰੱਜ ਕੇ ਆਪਣੀ ਭੜਾਸ ਕੱਢੀ। ਉਸ ਨੇ ਲਾਈਵ ਹੋ ਕੇ ਕਿਹਾ, 'ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਲੋਕਾਂ ਦੇ ਅੰਦਰ ਇਨਸਾਨੀਆ ਜਾਗਦੀ ਹੈ, ਪਰ ਕੁੱਝ ਲੋਕਾਂ ਦੇ ਅੰਦਰ ਇਨਸਾਨੀਅਤ ਨਵੀਂ ਨਵੀਂ ਜਾਗਦੀ ਹੈ। ਉਹ ਫਿਰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕਿ ਤੂੰ ਲੋਕਾਂ ਦੀ ਮਦਦ ਨਹੀਂ ਕਰਦਾ, ਤੂੰ ਕੁੱਝ ਕਰਦਾ ਨਹੀਂ।'


ਕੀ ਹੈ ਮਾਮਲਾ?
ਇਹ ਮਾਮਲਾ ਇੱਥੋਂ ਸ਼ੁਰੂ ਹੋਇਆ ਕਿ ਕਿਸੇ ਸ਼ਖਸ ਨੂੰ ਸੜਕ 'ਤੇ ਇੱਕ ਬੀਮਾਰ ਆਦਮੀ ਮਿਿਲਿਆ, ਜਿਸ ਨੂੰ ਇਲਾਜ ਦੀ ਲੋੜ ਸੀ। ਉਸ ਦੀ ਲੱਤ ਬੁਰੀ ਤਰ੍ਹਾਂ ਗਲੀ ਹੋਈ ਹੈ, ਜਿਸ ਦੀ ਵੀਡੀਓ ਅਨਮੋਲ ਕਵਾਤਰਾ ਨੇ ਲਾਈਵ ਹੋ ਕੇ ਦਿਖਾਈ। ਪਰ ਉਸ ਬੀਮਾਰ ਆਦਮੀ ਦੀ ਮਦਦ ਲਈ ਅੱਗੇ ਆਉਣ ਵਾਲੇ ਸ਼ਖਸ 'ਤੇ ਅਨਮੋਲ ਭੜਕ ਗਿਆ। ਉਹ ਕਿਉਂ ਭੜਕਿਆ, ਦੇਖੋ ਇਸ ਵੀਡੀਓ 'ਚ:









ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਪੰਜਾਬ ਦੇ ਉਨ੍ਹਾਂ ਸੈਲੈਬ੍ਰਿਟੀਆਂ ਵਿੱਚੋਂ ਇੱਕ ਹੈ, ਜਿਸ ਦੇ ਸ਼ਾਇਦ ਹੀ ਕੋਈ ਹੇਟਰਜ਼ ਹੋਣ। ਉਸ ਨੇ ਸਮਾਜ ਸੇਵਾ ਕਰਨ ਦੇ ਲਈ ਆਪਣਾ ਕਰੀਅਰ ਛੱਡਿਆ ਸੀ। ਉਹ ਤਨਦੇਹੀ ਦੇ ਨਾਲ ਲੋਕਾਂ ਦੀ ਮਦਦ ਕਰ ਰਿਹਾ ਹੈ। ਇਹੀ ਨਹੀਂ ਕਈ ਕਲਾਕਾਰ ਵੀ ਉਸ ਦੀ ਐਨਜੀਓ ਵਿਜ਼ੀਟ ਕਰਦੇ ਰਹਿੰਦੇ ਹਨ। 


ਇਹ ਵੀ ਪੜ੍ਹੋ: ਈਰਾ ਖਾਨ ਤੇ ਨੁਪੁਰ ਸ਼ਿਖਰੇ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ, ਮਿੰਟਾਂ 'ਚ ਹੋਈਆਂ ਵਾਇਰਲ