Ira Khan Nupur Shikhare Wedding: ਆਮਿਰ ਖਾਨ ਅਤੇ ਰੀਨਾ ਦੱਤਾ ਦੀ ਬੇਟੀ ਈਰਾ ਖਾਨ ਦਾ ਵਿਆਹ ਅੱਜ ਯਾਨੀ 3 ਜਨਵਰੀ ਨੂੰ ਹੋਇਆ। ਉਨ੍ਹਾਂ ਨੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕੀਤਾ ਹੈ। ਦੋਵਾਂ ਨੇ ਪਰਿਵਾਰ ਅਤੇ ਕਰੀਬੀ ਲੋਕਾਂ ਵਿਚਾਲੇ ਕੋਰਟ ਮੈਰਿਜ ਕੀਤੀ ਹੈ। ਆਇਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। 


ਇਹ ਵੀ ਪੜ੍ਹੋ: ਆਮਿਰ ਖਾਨ ਦੀ ਧੀ ਈਰਾ ਖਾਨ ਵਿਆਹ ਦੇ ਬੰਧਨ 'ਚ ਬੱਝੀ, ਬੁਆਏਫਰੈਂਡ ਨੁਪੁਰ ਸ਼ਿਖਰੇ ਨਾਲ ਕੀਤੀ ਕੋਰਟ ਮੈਰਿਜ


ਆਇਰਾ ਖਾਨ ਨੇ ਆਪਣੇ ਵਿਆਹ ਵਾਲੇ ਦਿਨ ਬੇਜ ਰੰਗ ਦਾ ਪਹਿਰਾਵਾ ਪਾਇਆ ਸੀ। ਉਥੇ ਹੀ ਨੂਪੁਰ ਪਹਿਲਾਂ ਸ਼ਾਰਟਸ ਅਤੇ ਬਾਅਦ 'ਚ ਸ਼ੇਰਵਾਨੀ ਪਹਿਨ ਕੇ ਨਜ਼ਰ ਆ ਰਿਹਾ ਹੈ। ਸਾਹਮਣੇ ਆਈ ਵੀਡੀਓ 'ਚ ਆਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਮਹਿਮਾਨਾਂ ਦੇ ਸਾਹਮਣੇ ਆਪਣਾ ਵਿਆਹ ਰਜਿਸਟਰ ਕਰਵਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਆਮਿਰ ਖਾਨ ਆਪਣੀ ਸਾਬਕਾ ਪਤਨੀ ਨਾਲ ਜੋੜੇ ਦੇ ਪਿੱਛੇ ਖੜ੍ਹੇ ਨਜ਼ਰ ਆਏ। ਕਿਰਨ ਰਾਓ ਆਪਣੇ ਮੋਬਾਈਲ ਤੋਂ ਨੂਪੁਰ ਸ਼ਿਖਾਰੇ ਅਤੇ ਆਇਰਾ ਖਾਨ ਦੀ ਵੀਡੀਓ ਰਿਕਾਰਡ ਕਰਦੀ ਨਜ਼ਰ ਆਈ। ਆਇਰਾ ਅਤੇ ਨੂਪੁਰ ਦਾ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ।









ਮੁਕੇਸ਼ ਅੰਬਾਨੀ-ਨੀਤਾ ਅੰਬਾਨੀ ਨੇ ਵਿਆਹ 'ਚ ਕੀਤੀ ਸ਼ਿਰਕਤ
ਆਮਿਰ ਖਾਨ ਦੀ ਬੇਟੀ ਆਇਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ 'ਚ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੋਵੇਂ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ। ਆਮਿਰ ਖਾਨ ਅਤੇ ਕਿਰਨ ਰਾਓ ਬਾਹਰ ਆ ਕੇ ਮੁਕੇਸ਼ ਅਤੇ ਨੀਤਾ ਨੂੰ ਰਿਸੀਵ ਕਰਦੇ ਨਜ਼ਰ ਆਏ।






ਇਸ ਜਗ੍ਹਾ ਹੋਇਆ ਈਰਾ-ਨੁਪੁਰ ਦਾ ਵਿਆਹ
ਰਿਪੋਰਟਾਂ ਮੁਤਾਬਕ ਦੋਵਾਂ ਦਾ ਵਿਆਹ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ 'ਚ ਹੋਇਆ ਹੈ। ਉਨ੍ਹਾਂ ਦੇ ਵਿਆਹ ਦੇ ਡਿਨਰ ਮੈਨਿਊ 'ਚ ਖਾਸ ਤੌਰ 'ਤੇ ਮਹਾਰਾਸ਼ਟਰ ਦੇ ਵਿਅੰਜਨ ਸ਼ਾਮਲ ਹੋਣਗੇ। ਨੁਪੁਰ ਸ਼ਿਖਰੇ ਨਿੱਕਰ ਪਹਿਨ ਕੇ ਬਾਰਾਤ ਲੈਕੇ ਹੋਟਲ ਪਹੰੁਚਿਆ। ਵਿਆਹ ਵਾਲੇ ਮੁੰਡੇ ਦੀ ਇਸ ਅਜੀਬ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹੀ ਨਹੀਂ ਨੁਪੁਰ ਨੇ ਆਪਣੇ ਵਿਆਹ 'ਤੇ ਢੋਲ ਤਾਂ ਵਜਾਇਆ ਹੀ ਤੇ ਨਾਲ ਹੀ ਖੂਬ ਨੱਚਦਾ ਵੀ ਨਜ਼ਰ ਆਇਆ।


8 ਜਨਵਰੀ ਨੂੰ ਹੋਵੇਗਾ ਜੋੜੇ ਦਾ ਸ਼ਾਹੀ ਵਿਆਹ 
ਆਮਿਰ ਖਾਨ ਦੀ ਬੇਟੀ ਆਇਰਾ ਖਾਨ ਦੇ ਪ੍ਰੀ-ਵੈਡਿੰਗ ਫੰਕਸ਼ਨ 2 ਜਨਵਰੀ ਨੂੰ ਸ਼ੁਰੂ ਹੋਏ ਸਨ। ਖਬਰਾਂ ਦੀ ਮੰਨੀਏ ਤਾਂ ਆਇਰਾ ਅਤੇ ਨੂਪੁਰ ਨੇ ਅੱਜ ਦੁਪਹਿਰ ਨੂੰ ਕੋਰਟ ਮੈਰਿਜ ਕੀਤੀ ਹੈ। ਕੋਰਟ ਮੈਰਿਜ ਤੋਂ ਬਾਅਦ ਆਮਿਰ ਦੀ ਬੇਟੀ ਆਇਰਾ ਅਤੇ ਜਵਾਈ ਨੂਪੁਰ ਉਦੈਪੁਰ ਲਈ ਰਵਾਨਾ ਹੋਣਗੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਵਿਆਹ ਹੋਵੇਗਾ। ਇਸ ਜੋੜੇ ਦਾ ਸ਼ਾਹੀ ਵਿਆਹ 8 ਜਨਵਰੀ ਨੂੰ ਹੋਵੇਗਾ।


ਆਇਰਾ ਦੇ ਵਿਆਹ ਤੋਂ ਬਾਅਦ ਆਮਿਰ ਦੇਣਗੇ ਸ਼ਾਨਦਾਰ ਰਿਸੈਪਸ਼ਨ
ਧੀ ਆਇਰਾ ਖਾਨ ਦੇ ਵਿਆਹ ਤੋਂ ਬਾਅਦ, ਆਮਿਰ ਖਾਨ ਮੁੰਬਈ ਵਿੱਚ ਆਪਣੇ ਕਰੀਬੀ ਦੋਸਤਾਂ ਲਈ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦੇਣਗੇ। ਇਸ ਪਾਰਟੀ 'ਚ ਸ਼ਾਹਰੁਖ ਖਾਨ ਤੋਂ ਲੈ ਕੇ ਸਲਮਾਨ ਖਾਨ ਅਤੇ ਮਨੋਰੰਜਨ ਜਗਤ ਦੇ ਸਾਰੇ ਵੱਡੇ ਸਿਤਾਰਿਆਂ ਦੇ ਆਉਣ ਦੀ ਉਮੀਦ ਹੈ।


ਜੋੜੇ ਨੇ ਪਿਛਲੇ ਸਾਲ ਨਵੰਬਰ 'ਚ ਕੀਤੀ ਸੀ ਮੰਗਣੀ
ਕਈ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਪਿਛਲੇ ਸਾਲ 18 ਨਵੰਬਰ ਨੂੰ ਆਇਰਾ ਖਾਨ ਅਤੇ ਨੁਪੁਰ ਸ਼ਿਖਾਰੇ ਦੀ ਮੰਗਣੀ ਹੋਈ ਸੀ। ਇਸ ਦੌਰਾਨ ਜੋੜੇ ਦੀ ਮੰਗਣੀ ਵਿੱਚ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਮੰਗਣੀ ਸਮਾਰੋਹ 'ਚ ਇਮਰਾਨ ਖਾਨ, ਆਮਿਰ ਖਾਨ ਦੀ ਸਾਬਕਾ ਪਤਨੀ ਰੀਨਾ ਦੱਤਾ ਅਤੇ ਕਿਰਨ ਰਾਓ ਨੂੰ ਦੇਖਿਆ ਗਿਆ।


ਸਾਬਕਾ ਪਤਨੀ ਰੀਨਾ ਦੱਤਾ ਦੀ ਬੇਟੀ ਹੈ ਆਇਰਾ ਖਾਨ 
ਆਮਿਰ ਖਾਨ ਨੇ ਪਹਿਲਾਂ ਰੀਨਾ ਦੱਤਾ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਦੋ ਬੱਚੇ ਸਨ। ਬੇਟੇ ਦਾ ਨਾਂ ਜੁਨੈਦ ਹੈ। ਉਥੇ ਹੀ, ਆਇਰਾ ਖਾਨ ਆਮਿਰ ਖਾਨ ਦੀ ਦੂਜੀ ਔਲਾਦ ਹੈ। ਹਾਲਾਂਕਿ ਆਇਰਾ ਖਾਨ ਨੇ ਅਜੇ ਤੱਕ ਐਕਟਿੰਗ ਦੀ ਦੁਨੀਆ 'ਚ ਐਂਟਰੀ ਨਹੀਂ ਕੀਤੀ ਹੈ ਕਿਉਂਕਿ ਉਹ ਨਿਰਦੇਸ਼ਕ ਬਣਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਚਰਚਾ ਹੈ ਕਿ ਆਮਿਰ ਖਾਨ ਦੇ ਬੇਟੇ ਜੁਨੈਦ ਬਹੁਤ ਜਲਦ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਹਨ।


ਕੌਣ ਹੈ ਆਮਿਰ ਖਾਨ ਦਾ ਜਵਾਈ ਨੂਪੁਰ ਸ਼ਿਖਾਰੇ?
ਆਮਿਰ ਖਾਨ ਦਾ ਜਵਾਈ ਨੂਪੁਰ ਸ਼ਿਖਾਰੇ ਬਾਲੀਵੁੱਡ ਦੀ ਮਸ਼ਹੂਰ ਫਿਟਨੈੱਸ ਟ੍ਰੇਨਰ ਹੈ। ਉਨ੍ਹਾਂ ਨੇ ਕਈ ਸਿਤਾਰਿਆਂ ਨੂੰ ਫਿਟਨੈੱਸ ਦੀ ਟ੍ਰੇਨਿੰਗ ਦਿੱਤੀ ਹੈ। ਸੁਸ਼ਮਿਤਾ ਸੇਨ ਦੇ ਨਾਲ-ਨਾਲ ਸਹੁਰਾ ਆਮਿਰ ਖਾਨ ਵੀ ਇਸ ਲਿਸਟ 'ਚ ਸ਼ਾਮਲ ਹੈ। ਇਸ ਦੇ ਨਾਲ ਹੀ ਉਹ ਆਇਰਾ ਖਾਨ ਦਾ ਟ੍ਰੇਨਰ ਵੀ ਰਹਿ ਚੁੱਕਿਆ ਹੈ। ਆਇਰਾ ਅਤੇ ਨੂਪੁਰ ਦੀ ਪਹਿਲੀ ਮੁਲਾਕਾਤ ਜਿਮ 'ਚ ਹੀ ਹੋਈ ਸੀ। ਇਸ ਦੌਰਾਨ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ।  


ਇਹ ਵੀ ਪੜ੍ਹੋ: ਪੰਜਾਬੀ ਗਾਇਕ ਸ਼ੈਰੀ ਮਾਨ ਨੇ ਨਵੇਂ ਸਾਲ 'ਤੇ ਲਿਆ ਅਹਿਦ, ਬੋਲਿਆ- 'ਇਨ੍ਹਾਂ ਫਿੱਟ ਹੋ ਜਾਵਾਂਗਾ ਕਿ ਸਭ ਨੂੰ....'