Divya Pahuja murder: ਗੁਰੂਗ੍ਰਾਮ ਤੋਂ ਇੱਕ ਘਟਨਾ ਦੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂਗ੍ਰਾਮ ਦੇ ਇਕ ਹੋਟਲ 'ਚ 27 ਸਾਲਾ ਮਾਡਲ ਦਾ ਕਥਿਤ ਤੌਰ 'ਤੇ ਸ਼ੱਕੀ ਹਾਲਾਤਾਂ 'ਚ ਕਤਲ ਕਰ ਦਿੱਤਾ ਗਿਆ। ਪੀੜਤਾ ਦੀ ਪਛਾਣ ਦਿਵਿਆ ਪਾਹੂਜਾ ਵਜੋਂ ਹੋਈ ਹੈ।


ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਇਹ ਕਤਲ ਇਸ ਹੋਟਲ ਦੇ ਮਾਲਕ ਅਭਿਜੀਤ ਸਿੰਘ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ। ਦੋਸ਼ ਹੈ ਕਿ ਹੋਟਲ ਮਾਲਕ ਅਭਿਜੀਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਅਤੇ ਫਿਰ ਦਿਵਿਆ ਦੀ ਲਾਸ਼ ਨੂੰ ਸੁੱਟਣ ਲਈ ਆਪਣੇ ਸਾਥੀਆਂ ਨੂੰ 10 ਲੱਖ ਰੁਪਏ ਦਿੱਤੇ।


ਅਭਿਜੀਤ ਸਮੇਤ ਕਤਲ ਦੇ ਸ਼ੱਕੀ ਵਿਅਕਤੀਆਂ ਨੂੰ ਨੀਲੇ ਰੰਗ ਦੀ BMW ਕਾਰ 'ਚ ਦਿਵਿਆ ਦੀ ਲਾਸ਼ ਬੂਟ 'ਚ ਪਾ ਕੇ ਮੌਕੇ ਤੋਂ ਭੱਜਦਿਆਂ ਦੇਖਿਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਅਭਿਜੀਤ, ਲੜਕੀ ਅਤੇ ਇੱਕ ਹੋਰ ਵਿਅਕਤੀ 2 ਜਨਵਰੀ ਨੂੰ ਹੋਟਲ ਦੀ ਰਿਸੈਪਸ਼ਨ ਵਿੱਚ ਆਉਂਦੇ ਹਨ ਅਤੇ ਕਮਰੇ ਨੰਬਰ 111 ਵੱਲ ਵਧਦੇ ਦਿਖਾਈ ਦਿੰਦੇ ਹਨ।


ਇਹ ਵੀ ਪੜ੍ਹੋ: Sakshi malik: 'ਬ੍ਰਿਜਭੂਸ਼ਣ ਸਿੰਘ ਦੇ ਲੋਕ ਫੋਨ ਕਰਕੇ ਧਮਕੀਆਂ ਦੇ ਰਹੇ', ਸਾਕਸੀ ਮਲਿਕ ਨੇ ਸਰਕਾਰ ਕੋਲੋਂ ਸੁਰੱਖਿਆ ਦੀ ਕੀਤੀ ਅਪੀਲ






ਬਾਅਦ 'ਚ ਉਸੇ ਰਾਤ ਅਭਿਜੀਤ ਅਤੇ ਹੋਰਾਂ ਨੂੰ ਦਿਵਿਆ ਦੀ ਲਾਸ਼ ਨੂੰ ਚਾਦਰ 'ਚ ਲਪੇਟ ਕੇ ਘਸੀਟਦਿਆਂ ਦੇਖਿਆ ਗਿਆ। ਗੁਰੂਗ੍ਰਾਮ ਪੁਲਿਸ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਕਤਲ ਦੀ ਜਾਂਚ ਕਰ ਰਹੀ ਹੈ, ਕਈ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਲਾਸ਼ ਨੂੰ ਲੱਭਣ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਅਤੇ ਹੋਰ ਖੇਤਰਾਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ।


ਦਿਵਿਆ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਭਿਜੀਤ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਿਵਿਆ ਪਾਹੂਜਾ 2016 ਦੇ ਗੈਂਗਸਟਰ ਸੰਦੀਪ ਗਡੋਲੀ ਐਨਕਾਊਂਟਰ ਮਾਮਲੇ 'ਚ ਵੀ ਮੁੱਖ ਦੋਸ਼ੀ ਸੀ। ਦਿਵਿਆ ਦੇ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਕਤਲ ਗੈਂਗਸਟਰ ਸੰਦੀਪ ਗਡੋਲੀ ਦੀ ਭੈਣ ਸੁਦੇਸ਼ ਕਟਾਰੀਆ ਅਤੇ ਉਸ ਦੇ ਭਰਾ ਬ੍ਰਹਮ ਪ੍ਰਕਾਸ਼ ਨੇ ਅਭਿਜੀਤ ਨਾਲ ਮਿਲ ਕੇ ਕੀਤਾ ਹੈ। ਹੋਟਲ ਮਾਲਕ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ।


ਇਹ ਵੀ ਪੜ੍ਹੋ: Junior Wrestlers Protest: ਜੂਨੀਅਰ ਪਹਿਲਵਾਨਾਂ ਦੇ ਪ੍ਰਦਰਸ਼ਨ ਵਿਚਾਲੇ ਐਡਹਾਕ ਕਮੇਟੀ ਨੇ ਕੀਤਾ ਐਲਾਨ, ਗਵਾਲੀਅਰ ‘ਚ ਹੋਵੇਗੀ ਚੈਂਪੀਅਨਸ਼ਿਪ