Ranjit Singh Dhadrian Wala On Anmol Kwatra: ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਅਨਮੋਲ ਕਵਾਤਰਾ ਨੇ ਐਕਟਿੰਗ/ਮਾਡਲੰਿਗ ਦੇ ਸਫਲ ਕਰੀਅਰ ਨੂੰ ਛੱਡ ਕੇ ਸਮਾਜ ਸੇਵਾ ਦੀ ਰਾਹ ਚੁਣੀ। ਅੱਜ ਉਹ ਪੂਰੇ ਪੰਜਾਬ ਦਾ ਹਰਮਨਪਿਆਰਾ ਬਣ ਚੁੱਕਿਆ ਹੈ। ਹਾਲ ਹੀ 'ਚ ਅਨਮੋਲ ਕਵਾਤਰਾ ਤੇ ਉਸ ਦੀ ਐਨਜੀਓ 'ਏਕ ਜ਼ਰੀਆ' ਨੂੰ 'ਪੰਜਾਬ ਦਾ ਪੁੱਤਰ' ਐਵਾਰਡ ਦਿੱਤਾ ਗਿਆ ਹੈ। 


ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਹੋ ਰਹੀ ਸ਼ਹਿਨਾਜ਼ ਦੇ ਭਵਿੱਖ ਦੀ ਚਿੰਤਾ, ਬੋਲੇ- ਮੈਂ ਚਾਹੁੰਦਾ ਕਿ ਸਨਾ ਜ਼ਿੰਦਗੀ 'ਚ ਅੱਗੇ ਵਧੇ, ਦੇਖੋ ਕੀ ਬੋਲੀ ਸ਼ਹਿਨਾਜ਼


ਇਸ ਮੌਕੇ ਅਨਮੋਲ ਕਵਾਤਰਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਨਾਲ ਨਜ਼ਰ ਆਇਆ। ਇਸ ਦੌਰਾਨ ਢੱਡਰੀਆਂ ਵਾਲਾ ਨੇ ਕਵਾਤਰਾ ਦੀ ਰੱਜ ਕੇ ਤਾਰੀਫ ਕੀਤੀ। ਢੱਡਰੀਆਂ ਵਾਲੇ ਨੇ ਕਿਹਾ, 'ਪੂਰਾ ਪੰਜਾਬ ਅਨਮੋਲ ਨੂੰ ਪਿਆਰ ਕਰਦਾ ਹੈ, ਇਹ ਉਹ ਬੰਦਾ ਹੈ, ਜਿਸ ਬਿਨਾਂ ਕਿਸੇ ਸੁਆਰਥ ਤੇ ਲਾਲਚ ਦੇ ਹਮੇਸ਼ਾ ਸੱਚੇ ਦਿਲ ਨਾਲ ਲੋਕਾਂ ਦੀ ਮਦਦ ਕੀਤੀ ਹੈ।' ਇਸ ਦੌਰਾਨ ਅਨਮੋਲ ਨੂੰ 'ਪੰਜਾਬ ਦਾ ਪੁੱਤਰ' ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ।


ਅਨਮੋਲ ਨੇ ਸਿੱਖ ਕੌਮ ਬਾਰੇ ਕਹੀ ਇਹ ਗੱਲ
ਇਸ ਦੌਰਾਨ ਬੋਲਦਿਆਂ ਅਨਮੋਲ ਕਵਾਤਰਾ ਨੇ ਕਿਹਾ ਕਿ ਸੱਚੇ ਦਿਲੋਂ ਸੇਵਾ ਕਰਨਾ ਉਸ ਨੇ ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸਿੱਖਿਆ ਹੈ। ਕਿਵੇਂ ਉਨ੍ਹਾਂ ਨੇ ਕੌਮ ਲਈ ਆਪਣੇ ਚਾਰੇ ਪੁੱਤਰ ਵਾਰ ਦਿੱਤੇ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਆਪਣਾ ਸਫਲ ਮਾਡਲਿੰਗ ਤੇ ਐਕਟਿੰਗ ਕਰੀਅਰ ਛੱਡ ਕੇ ਲੋਕ ਭਲਾਈ ਦੇ ਕੰਮ ਨੂ ਚੁਣਿਆ ਹੈ। ਉਸ ਨੂੰ ਬੇਸਹਾਰਾ ਲੋਕਾਂ ਦਾ ਮਸੀਹਾ ਕਿਹਾ ਜਾਂਦਾ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ;ਚ ਕਵਾਤਰਾ ਨੇ ਪੰਜਾਬ ਸਰਕਾਰ ਦੇ ਸਿਹਤ ਸਿਸਟਮ 'ਤੇ ਕਈ ਸਵਾਲ ਚੁੱਕੇ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ। 


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਕੋਚੈਲਾ 'ਚ ਦੂਜੀ ਪਰਫਾਰਮੈਂਸ ਹੋਵੇਗੀ ਇਸ ਦਿਨ, ਚੈੱਕ ਕਰੋ ਡੇਟ