Diljit Dosanjh Coachella 2023: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 2023 'ਚ ਇੱਤਿਹਾਸ ਰਚ ਦਿੱਤਾ ਹੈ। ਉਹ ਪਹਿਲੇ ਭਾਰਤੀ ਕਲਾਕਾਰ ਹਨ, ਜਿਨ੍ਹਾਂ ਨੇ ਕੋਚੈਲਾ 'ਚ ਲਾਈਵ ਪਰਫਾਰਮੈਂਸ ਦਿੱਤੀ ਹੈ। ਇਸ ਸਮੇਂ ਦਿਲਜੀਤ ਦੋਸਾਂਝ ਦੀ ਇਸ ਪ੍ਰਾਪਤੀ ਦੀ ਖੁਸ਼ੀ ਪੂਰਾ ਦੇਸ਼ ਮਨਾ ਰਿਹਾ ਹੈ। ਇੱਥੋਂ ਤੱਕ ਕਿ ਬਾਲੀਵੁੱਡ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਦੋਸਾਂਝ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਸੰਦੇਸ਼ ਦਿੱਤੇ ਹਨ।

Continues below advertisement


ਇਹ ਵੀ ਪੜ੍ਹੋ: ਪਹਿਲੀ ਵਾਰ ਇੰਟਰਨੈਸ਼ਨਲ ਫਲਾਈਟ 'ਚ ਸ਼ਰਾਬ ਪੀ-ਪੀ ਕੇ ਬੇਹੋਸ਼ ਹੋ ਗਏ ਸੀ ਮਨੋਜ ਬਾਜਪਾਈ, ਪੜ੍ਹੋ ਇਹ ਮਜ਼ੇਦਾਰ ਕਿੱਸਾ


ਦਿਲਜੀਤ ਨੇ 16 ਅਪ੍ਰੈਲ ਨੂੰ ਕੋਚੈਲਾ 'ਚ ਸ਼ਾਨਦਾਰ ਪਰਫਾਰਮੈਂਸ ਦਿੱਤੀ ਸੀ। ਹੁਣ ਤੁਹਾਨੂੰ ਦੱਸ ਦਈਏ ਕਿ ਕੋਚੈਲੇ ਮਿਊਜ਼ਿਕ ਫੈਸਟੀਵਲ 'ਚ ਕਲਾਕਾਰ ਦੀ ਇੱਕ ਹੋਰ ਪਰਫਾਰਮੈਂਸ ਹੋਵੇਗੀ। ਦਿਲਜੀਤ ਕੋਚੈਲਾ ਦੇ ਮੰਚ 'ਤੇ 22 ਅਪ੍ਰੈਲ ਨੂੰ ਫਿਰ ਤੋਂ ਪਰਫਾਰਮ ਕਰਦੇ ਨਜ਼ਰ ਆਉਣਗੇ। ਇਸ ਬਾਰੇ ਦਿਲਜੀਤ ਦੋਸਾਂਝ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ। ਦੇਖੋ ਦਿਲਜੀਤ ਦੀ ਇਹ ਪੋਸਟ:




ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਪੰਜਾਬੀਆਂ ਦੀ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਬੱਲੇ-ਬੱਲੇ ਕਰਵਾਈ ਹੈ। ਦੱਸ ਦੇਈਏ ਕਿ ਫਿਲਮ ਚਮਕੀਲਾ ਤੋਂ ਬਾਅਦ ਕਲਾਕਾਰ ਕੋਚੈਲਾ 'ਚ ਆਪਣੀ ਪਰਫਾਰਮ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਵਿਚਕਾਰ ਖਾਸ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਹਨ। ਇਸ ਲਈ ਇਹ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ।









ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਫਿਲਮਾਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ। 'ਚਮਕੀਲਾ' ਦੀ ਬਾਇਓਪਿਕ ਤੇ 'ਜੋੜੀ'। 'ਜੋੜੀ' ਫਿਲਮ 'ਚ ਦਿਲਜੀਤ ਦੋਸਾਂਝ ਨਿਮਰਤ ਖਹਿਰਾ ਦੇ ਨਾਲ ਨਜ਼ਰ ਆਉਣਗੇ। ਇਸ ਫਿਲਮ ਦਾ ਟਰੇਲਰ ਵੀ ਹਾਲ ਹੀ 'ਚ ਰਿਲੀਜ਼ ਹੋਇਆ ਸੀ। ਪਰਦੇ 'ਤੇ ਦਿਲਜੀਤ-ਨਿਮਰਤ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਫਿਰ ਤੋਂ ਜ਼ਿੰਦਾ ਕਰਨਗੇ। ਦੱਸ ਦੇਈਏ ਕਿ ਫਿਲਮ ਜੋੜੀ 5 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦਿਲਜੀਤ ਅਤੇ ਨਿਮਰਤ ਦੀ ਜੋੜੀ ਨੂੰ ਪਰਦੇ ਉੱਪਰ ਦੇਖਣ ਲਈ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੇ ਬੱਚਿਆਂ ਸੁਹਾਨਾ ਤੇ ਅਬਰਾਮ ਨੇ ਖਿੱਚਿਆ ਧਿਆਨ, ਜਾਣੋ ਕਿਉਂ ਵਾਇਰਲ ਹੋ ਰਿਹਾ ਦੋਵਾਂ ਦਾ ਵੀਡੀਓ