ਅਮੈਲੀਆ ਪੰਜਾਬੀ ਦੀ ਰਿਪੋਰਟ


Anmol Kwatra Video: ਅਨਮੋਲ ਕਵਾਤਰਾ ਪੰਜਾਬ ਦਾ ਜਾਣਿਆ ਪਛਾਣਿਆ ਨਾਮ ਹੈ। ਉਸ ਨੇ ਲੋਕ ਸੇਵਾ ਕਰਨ ਦੇ ਲਈ ਆਪਣਾ ਸਫਲ ਕਰੀਅਰ ਛੱਡਿਆ। ਉਹ ਜਿਸ ਤਰ੍ਹਾਂ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਪਿਛਲੇ ਦਿਨੀਂ ਅਨਮੋਲ ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਕਰਦਾ ਨਜ਼ਰ ਆਇਆ ਸੀ। ਜਿਸ ਦੇ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸੀ।  


ਇਹ ਵੀ ਪੜ੍ਹੋ: ਬੌਬੀ ਦਿਓਲ ਨੇ ਅਮੀਸ਼ਾ ਪਟੇਲ ਨੂੰ ਗਲ ਲਾਇਆ ਤਾਂ ਭੜਕੇ ਲੋਕ, ਬੋਲੇ- 'ਛੱਡ ਦੇ ਇਸ ਨੂੰ ਇਹ ਤੇਰੇ ਭਰਾ ਦੀ ਅਮਾਨਤ ਹੈ...'


ਹੁਣ ਅਨਮੋਲ ਕਵਾਤਰਾ ਦੀ ਇੱਕ ਹੋਰ ਵੀਡੀਓ ਨੇ ਸਭ ਦਾ ਧਿਆਨ ਖਿੱਚ ਲਿਆ ਹੈ। ਅਨਮੋਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਪੰਜਾਬ ਦੇ ਮਾੜੇ ਮੈਡੀਕਲ ਸਿਸਟਮ 'ਤੇ ਸਵਾਲ ਚੁੱਕੇ ਹਨ। ਉਸ ਨੇ ਵੀਡੀਓ 'ਚ ਨਾਮ ਲਏ ਬਿਨਾਂ ਇੱਕ ਪ੍ਰਾਇਵੇਟ ਹਸਪਤਾਲ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਉਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ 'ਹਾਲ ਦੇਖ ਲਓ ਮੈਡੀਕਲ ਸਿਸਟਮ ਦਾ। ਅਸੀਂ ਹੁਣ ਤੱਕ ਇਸ ਹਸਪਤਾਲ ਨੂੰ 50 ਲੱਖ ਦਾ ਬਿਜ਼ਨਸ ਦੇ ਚੁੱਕੇ ਹਾਂ। ਮਾੜੀ ਸਰਕਾਰੀ ਪ੍ਰਣਾਲੀ ਕਰਕੇ ਸਾਨੂੰ ਅਪਰੇਸ਼ਨ ਤੇ ਡਾਇਲਾਸਿਸ ਕਰਾਉਣ ਲਈ ਪ੍ਰਾਇਵੇਟ ਹਸਪਤਾਲਾਂ ਦਾ ਰੁਖ ਕਰਨਾ ਪੈਂਦਾ ਹੈ। 50 ਲੱਖ ਦਾ ਕੰਮ ਹੋਣ ਤੋਂ ਬਾਅਦ ਅੱਜ ਜਦੋਂ 900 ਰੁਪਏ ਮਾਈਨਸ 'ਚ ਚਲੇ ਗਏ ਤਾਂ ਹਸਪਤਾਲ ਨੇ ਡਾਇਲਾਸਿਸ ਕਰਨੇ ਬੰਦ ਕਰ ਦਿੱਤੇ।' ਇਸ ਦੇ ਨਾਲ ਅਨਮੋਲ ਨੇ ਉਹ ਚੈਟ ਵੀ ਦਿਖਾਈ ਜੋ ਉਸ ਨੇ ਹਸਪਤਾਲ ਪ੍ਰਸ਼ਾਸਨ ਦੇ ਕਿਸੇ ਅਫਸਰ ਨਾਲ ਕੀਤੀ ਸੀ। ਜਿਸ ਵਿੱਚ ਉਹ ਵਿਅਕਤੀ ਕਹਿ ਰਿਹਾ ਹੈ ਕਿ ਜਿਵੇਂ ਹੀ ਫੰਡ ਆਵੇਗਾ ਮੈਸੇਜ ਕਰ ਦਿਓ। ਉਦੋਂ ਤੱਕ ਡਾਇਲਾਸਿਸ ਰੋਕਣਾ ਪਵੇਗਾ। 




ਅੱਗੇ ਅਨਮੋਲ ਬੋਲਿਆ ਕਿ ਇਹੀ ਸੱਚਾਈ ਹੈ ਮੈਡੀਕਲ ਸਿਸਟਮ ਦੀ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਪੰਜਾਬ ਦੇ ਲੋਕਾਂ ਦੀ ਨਿਰਸੁਆਰਥ ਮਨ ਨਾਲ ਸੇਵਾ ਕਰ ਰਿਹਾ ਹੈ। ਉਸ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਨਾਲ ਹਾਲ ਹੀ ਅਨਮੋਲ ਹੜ੍ਹ ਪੀੜਤਾਂ ਦੀ ਮਦਦ ਕਰਦਾ ਵੀ ਨਜ਼ਰ ਆਇਆ ਸੀ। ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋਇਆ ਸੀ।


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਦੀ ਸਾਦਗੀ ਨੇ ਜਿੱਤਿਆ ਦਿਲ, ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀਆਂ ਸਾਰੀਆਂ ਹੱਦਾਂ ਪਾਰ, ਵੀਡੀਓ ਵਾਇਰਲ