Anmol Kwatra Video: ਅਨਮੋਲ ਕਵਾਤਰਾ ਦੇ ਨਾਮ ਤੋਂ ਹਰ ਕੋਈ ਵਾਕਿਫ ਹੈ। ਇਹ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਅਨਮੋਲ ਕਵਾਤਰਾ ਕਦੇ ਵੀ ਬੇਸਹਾਰਾ ਤੇ ਗਰੀਬ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦਾ। ਉਸ ਨੇ ਸਮਾਜ ਸੇਵਾ ਕਰਨ ਲਈ ਆਪਣਾ ਕਰੀਅਰ ਤੱਕ ਕੁਰਬਾਨ ਕੀਤਾ ਹੈ।  


ਇਹ ਵੀ ਪੜ੍ਹੋ: 100 ਕਰੋੜ ਵੱਲ ਤੇਜ਼ੀ ਨਾਲ ਵਧ ਰਹੀ 'ਕੈਰੀ ਆਨ ਜੱਟਾ 3', ਜਾਣੋ ਹੁਣ ਤੱਕ ਕਿੰਨੀਂ ਹੋਈ ਕਮਾਈ


ਹੁਣ ਅਨਮੋਲ ਕਵਾਤਰਾ ਫਿਰ ਤੋਂ ਸੁਰਖੀਆਂ 'ਚ ਹੈ। ਦਰਅਸਲ, ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਹਰ ਕੋਈ ਵੀਡੀਓ ਨੂੰ ਦੇਖ ਆਪਣੇ ਆਪ ਨੂੰ ਅਨਮੋਲ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾ ਰਿਹਾ ਹੈ। ਵੀਡੀਓ 'ਚ ਅਨਮੋਲ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਨਮੋਲ ਕਿਵੇਂ ਸਿਰ 'ਤੇ ਖਾਣ ਪੀਣ ਦੀ ਸਪਲਾਈ ਵਾਲਾ ਬਕਸਾ ਚੁੱਕੀ ਪਾਣੀ 'ਚ ਤੁਰਿਆ ਜਾ ਰਿਹਾ ਹੈ। ਇਸ ਵੀਡੀਓ 'ਚ ਅਨਮੋਲ ਦੀ ਸਾਦਗੀ ਦਿਲ ਜਿੱਤ ਰਹੀ ਹੈ। ਤੁਸੀਂ ਵੀ ਇਹ ਵੀਡੀਓ ਦੇਖ ਖੁਦ ਨੂੰ ਕਵਾਤਰਾ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾਓਗੇ। 









ਕਾਬਿਲੇਗ਼ੌਰ ਹੈ ਕਿ ਇੱਕ ਪਾਸੇ ਜਿੱਥੇ ਪੰਜਾਬੀ ਇੰਡਸਟਰੀ ਦੇ ਜ਼ਿਆਦਾਤਰ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਹੜ੍ਹ ਪੀੜਤਾਂ ਦੇ ਲਈ ਇੱਕ ਪੋਸਟ ਵੀ ਨਹੀਂ ਪਾਈ। ਉੱਥੇ ਹੀ ਅਨਮੋਲ ਕਵਾਤਰਾ ਤੇ ਗੈਵੀ ਚਾਹਲ ਵਰਗੇ ਕਲਾਕਾਰ ਵੀ ਹਨ, ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਦੱਸ ਦਈਏ ਕਿ ਪੰਜਾਬ 'ਚ ਇਸ ਵਾਰ ਲਗਾਤਾਰ ਮੀਂਹ ਪੈਣ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਸੀ। ਕਈ ਇਲਾਕੇ ਤਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਏ ਸੀ। ਜਿਨ੍ਹਾਂ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਦੀ ਮਦਦ ਲੈਣੀ ਪਈ ਸੀ।


ਇਹ ਵੀ ਪੜ੍ਹੋ: ਸਲਮਾਨ ਖਾਨ ਨਹੀਂ ਧਰਮਿੰਦਰ ਲੈਕੇ ਆਏ ਸੀ ਸ਼ਰਟ ਉਤਾਰਨ ਦਾ ਟਰੈਂਡ? ਸਵਾਲ 'ਤੇ ਬਾਲੀਵੁੱਡ ਦੇ ਹੀਮੈਨ ਨੇ ਦਿੱਤਾ ਸੀ ਇਹ ਜਵਾਬ