ਅਮੈਲੀਆ ਪੰਜਾਬੀ ਦੀ ਰਿਪੋਰਟ


Anmol Kwatra Video: ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਵੱਖਰੀ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦਾ ਕਰੀਅਰ ਛੱਡ ਲੋਕ ਸੇਵਾ ਦਾ ਰਸਤਾ ਅਖਤਿਆਰ ਕੀਤਾ। ਅੱਜ ਉਹ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਸਮਾਜ ਸੇਵਾ ਦੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਨਾਲ ਅਨਮੋਲ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪ੍ਰੇਰਨਾਤਮਕ ਮੈਸੇਜ ਵੀ ਸ਼ੇਅਰ ਕਰਦਾ ਰਹਿੰਦਾ ਹੈ। ਉਸ ਦੇ ਮੋਟੀਵੇਸ਼ਨਲ ਮੈਸੇਜਸ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।


ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ ਦਾ ਸਟਾਰ ਗਾਇਕ ਹੈ ਇਹ ਛੋਟਾ ਬੱਚਾ, ਸਿੱਧੂ ਮੂਸੇਵਾਲਾ ਨਾਲ ਸੀ ਡੂੰਘੀ ਦੋਸਤੀ, ਕੀ ਤੁਸੀਂ ਪਛਾਣਿਆ?


ਹੁਣ ਫਿਰ ਤੋਂ ਅਨਮੋਲ ਕਵਾਤਰਾ ਦਾ ਇੱਕ ਵੀਡੀਓ ਚਰਚਾ 'ਚ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਨੂੰ ਮੋਟੀਵੇਸ਼ਨ ਦਾ ਡੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਅਨਮੋਲ ਕਹਿੰਦਾ ਹੈ, 'ਬਹੁਤੀ ਟੈਂਸ਼ਨ ਨਾ ਲਓ। ਰੱਬ ਤੁਹਾਨੂੰ ਉਨ੍ਹਾਂ ਲੋਕਾਂ ਦੇ ਮੂਹਰੇ ਹੀ ਖੜਾ ਕਰੇੇਗਾ, ਜਿਨ੍ਹਾਂ ਨੇ ਤੁਹਾਨੂੰ ਹੇਠਾਂ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਬੱਸ ਪਰਮਾਤਮਾ 'ਤੇ ਵਿਸ਼ਵਾਸ ਰੱਖੋ। ਬਦਲਾ ਬੁਦਲਾ ਨਾ ਲਿਆ ਕਰੋ। ਬਦਲਾ ਲੈਣਾ ਰੱਬ ਦਾ ਕੰਮ ਹੈ, ਤੇ ਉਹਦਾ ਬਦਲਾ ਵੀ ਖਤਰਨਾਕ ਹੁੰਦਾ। ਜਦੋਂ ਪਰਮਾਤਮਾ ਬਦਲਾ ਲੈਂਦਾ ਤਾਂ ਇਨਸਾਨ ਮੂਹੋਂ ਕਢਵਾ ਦਿੰਦਾ ਕਿ ਹਾਏ ਰੱਬਾ ਇਸ ਤਰ੍ਹਾਂ ਤਾਂ ਕਿਸੇ ਦੁਸ਼ਮਣ ਦੇ ਨਾਲ ਵੀ ਨਾ ਹੋਵੇ।' ਬਾਕੀ ਤੁਸੀਂ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਦੇ ਵੀਡੀਓਜ਼ ਅਕਸਰ ਚਰਚਾ 'ਚ ਰਹਿੰਦੇ ਹਨ। ਉਹ ਟਾਈਮ ਟੂ ਟਾਈਮ ਫੈਨਜ਼ ਨੂੰ ਮੋਟੀਵੇਸ਼ਨ ਦੀ ਡੋਜ਼ ਦਿੰਦਾ ਰਹਿੰਦਾ ਹੈ। ਇਸ ਦੇ ਨਾਲ ਨਾਲ ਅਨਮੋਲ ਕਵਾਤਰਾ ਦੇ ਪੌਡਕਾਸਟ ਵੀ ਸੁਰਖੀਆਂ 'ਚ ਰਹਿੰਦੇ ਹਨ। ਅਨਮੋਲ ਦੇ ਸ਼ੋਅ 'ਚ ਵੱਡੇ ਵੱਡੇ ਕਲਾਕਾਰ ਆ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ। ਉਸ ਦੇ ਪੌਡਕਾਸਟ ਦੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ।  


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਤੇ ਫੁੱਟਬਾਲਰ ਲੀਓਨਲ ਮੈਸੀ ਨੂੰ ਨੋਟਿਸ ਜਾਰੀ, ਜਾਣਾ ਪੈ ਸਕਦਾ ਹੈ ਜੇਲ੍ਹ, ਜਾਣੋ ਕੀ ਹੈ ਪੂਰਾ ਮਾਮਲਾ