ਅਮੈਲੀਆ ਪੰਜਾਬੀ ਦੀ ਰਿਪੋਰਟ
Pehchaan Kaun: ਇਸ ਤਸਵੀਰ 'ਚ ਜੋ ਛੋਟਾ ਬੱਚਾ ਤੁਸੀਂ ਹੁਣੇ ਦੇਖਿਆ, ਇਹ ਅੱਜ ਪੰਜਾਬੀ ਇੰਡਸਟਰੀ ਦਾ ਸਟਾਰ ਗਾਇਕ (Punjabi Singer) ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਗਾਇਕ ਦੇ ਗਾਏ ਗੀਤਾਂ ਨੂੰ ਮਿਲੀਅਨਜ਼ ਦੇ ਵਿੱਚ ਵਿਊਜ਼ ਮਿਲਦੇ ਹਨ। ਇਸ ਗਾਇਕ ਦੀ ਸਿੱਧੂ ਮੂਸੇਵਾਲਾ (SIdhu Moose Wala) ਨਾਲ ਡੂੰਘੀ ਦੋਸਤੀ ਸੀ। ਮੂਸੇਵਾਲਾ ਨੇ ਇਸ ਗਾਇਕ ਨਾਲ ਇੱਕ ਅਜਿਹਾ ਗੀਤ ਵੀ ਗਾਇਆ ਸੀ, ਜੋ ਕਾਫੀ ਵਿਵਾਦਾਂ 'ਚ ਵੀ ਰਿਹਾ ਸੀ।
ਹੁਣ ਤੱਕ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ (Amrit Maan) ਦੀ। ਜੀ ਹਾਂ, ਅੰਮ੍ਰਿਤ ਮਾਨ ਨੇ ਆਪਣੇ ਬਚਪਨ ਦੀ ਇਸ ਤਸਵੀਰ ਨੂੰ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ, 'ਭੋਲੇ ਭਾਲੇ ਦਿਨ ਬਚਪਨ ਦੇ।' ਗਾਇਕ ਦੀ ਇਸ ਤਸਵੀਰ 'ਤੇ ਫੈਨਜ਼ ਕਮੈਂਟ ਕਰ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ। ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਅੰਮ੍ਰਿਤ ਮਾਨ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਉਸ ਨੇ ਕਈ ਗਾਇਕਾਂ ਦੇ ਲਈ ਗੀਤ ਵੀ ਲਿਖੇ, ਜੋ ਕਿ ਕਾਫੀ ਸੁਪਰਹਿੱਟ ਹੋਏ। ਵਰਕਫਰੰਟ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਨੇ ਹਾਲ ਹੀ 'ਚ ਆਪਣੀ ਈਪੀ 'ਐਲੀਟ' ਦਾ ਐਲਾਨ ਕੀਤਾ ਹੈ। ਮਾਨ ਨੇ ਦੱਸਿਅ ਸੀ ਕਿ ਇਹ ਐਲਬਮ ਉਹ ਜਨਵਰੀ 'ਚ ਰਿਲੀਜ਼ ਕਰੇਗਾ। ਫੈਨਜ਼ ਉਸ ਦੀ ਈਪੀ ਰਿਲੀਜ਼ ਹੋਣ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।