ਅਮੈਲੀਆ ਪੰਜਾਬੀ ਦੀ ਰਿਪੋਰਟ


Punjabi Singer Kaka: ਸਿੰਗਰ ਕਾਕਾ ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਸਿਤਾਰਿਆਂ ਵਿੱਚੋਂ ਇੱਕ ਹੈ। ਉਸ ਨੇ ਬਹੁਤ ਥੋੜੇ ਸਮੇਂ 'ਚ ਹੀ ਆਪਣੇ ਲਈ ਕਾਫੀ ਨਾਮ, ਦੌਲਤ ਤੇ ਸ਼ੋਹਰਤ ਕਮਾ ਲਈ ਹੈ। ਇਸ ਦੇ ਨਾਲ ਨਾਲ ਕਾਕਾ ਨੂੰ ਉਸ ਦੀ ਰੰਗੀਨ ਮਿਜ਼ਾਜੀ ਲਈ ਵੀ ਜਾਣਿਆ ਜਾਂਦਾ ਹੈ। ਕਾਕਾ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਪੋਸਟਾਂ ਸ਼ੇਅਰ ਕਰ ਰਿਹਾ ਹੈ, ਜਿਨ੍ਹਾਂ ਵਿੱਚ ਉਹ ਕਿਸੇ ਲੜਕੀ ਨਾਲ ਨਜ਼ਰ ਆਉਂਦਾ ਹੈ, ਪਰ ਉਹ ਉਸ ਲੜਕੀ ਦਾ ਚਿਹਰਾ ਨਹੀਂ ਦਿਖਾਉਂਦਾ ਹੈ।


ਇਹ ਵੀ ਪੜ੍ਹੋ: ਰਿਤਿਕ ਰੋਸ਼ਨ ਨੇ 'ਫਾਈਟਰ' ਫਿਲਮ ਲਈ ਇੰਝ ਬਣਾਈ ਦਮਦਾਰ ਬੌਡੀ, ਐਕਟਰ ਨੇ ਦੱਸਿਆ ਪੂਰਾ ਡਾਈਟ ਪਲਾਨ, ਤੁਸੀਂ ਵੀ ਕਰੋ ਫਾਲੋ


ਕਾਕੇ ਦੀਆਂ ਇਨ੍ਹਾਂ ਪੋਸਟਾਂ ਨੂੰ ਦੇਖ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਇਹ ਕਾਕੇ ਦੀ ਲੇਵੀ ਲਵ ਹੈ? ਕਾਕੇ ਨੇ ਹਾਲ ਹੀ 'ਚ ਆਪਣੀਆਂ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਡਿਲੀਟ ਕਰ ਦਿੱਤੀਆਂ ਸੀ। ਇਸ ਦੇ ਨਾਲ ਹੀ ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਹਾਲ ਮਹਿਜ਼ 2 ਹੀ ਪੋਸਟਾਂ ਨਜ਼ਰ ਆ ਰਹੀਆਂ ਹਨ, ਇਹ ਪੋਸਟਾਂ ਵੀ ਉਸ ਦੀ ਸੀਕਰੇਟ ਗਰਲਫਰੈਂਡ ਦੀਆ ਹਨ। 









ਮਿਸਟਰੀ ਗਰਲ ਦੀ ਨਵੀਂ ਤਸਵੀਰ ਕੀਤੀ ਸ਼ੇਅਰ
ਕਾਕੇ ਨੇ ਤਾਜ਼ਾ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਇੱਕ ਲੜਕੀ ਨਜ਼ਰ ਆ ਰਹੀ ਹੈ। ਇਸ ਲੜਕੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਕਾਕਾ ਇਸ ਸਮੇਂ ਇਸ ਲੜਕੀ ਦੇ ਨਾਲ ਦੁਬਈ ਵਿੱਚ ਹੀ ਹੈ। ਕਾਕੇ ਦੀ ਪੋਸਟ ਦੇਖ ਕੇ ਇਸ ਦਾ ਪਤਾ ਲਗਦਾ ਹੈ। ਦੇਖੋ ਇਹ ਤਸਵੀਰ:




ਕਾਬਿਲੇਗ਼ੌਰ ਹੈ ਕਿ ਪਿਛਲੇ ਸਾਲ ਵੀ ਕਾਕੇ ਨੇ ਕਿਸੇ ਲੜਕੀ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਸੀ। ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਸੀ। ਇਸ ਤੋਂ ਇੱਕ ਸਾਲ ਬਾਅਦ ਫਿਰ ਤੋਂ ਕਾਕਾ ਮਿਸਟਰੀ ਗਰਲ ਦੇ ਨਾਲ ਤਸਵੀਰਾਂ ਸ਼ੇਅਰ ਕੀਤਾ ਹੈ। ਕਾਕੇ ਦੀ ਜ਼ਿੰਦਗੀ 'ਚ ਸਚਮੁੱਚ ਪਿਆਰ ਦੀ ਐਂਟਰੀ ਹੋਈ ਹੈ ਜਾਂ ਫਿਰ ਉਹ ਆਪਣੇ ਗੀਤ ਨੂੰ ਹਿੱਟ ਕਰਾਉਣ ਲਈ ਪਬਲੀਟਿਸੀ ਸਟੰਟ ਖੇਡ ਰਿਹਾ ਹੈ। ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਲੱਗੇਗਾ। 


ਇਹ ਵੀ ਪੜ੍ਹੋ: ਲੈਜੇਂਡਰੀ ਐਕਟਰ ਰਾਣਾ ਰਣਬੀਰ ਇਸ ਪੰਜਾਬੀ ਅਭਿਨੇਤਰੀ ਦੇ ਹਨ ਵੱਡੇ ਫੈਨ, ਬੋਲੇ- 'ਛੋਟੇ ਘਰ ਦੀ ਕੁੜੀ ਨੇ ਕਮਾਲ ਕਰਤਾ...'