ਅਮੈਲੀਆ ਪੰਜਾਬੀ ਦੀ ਰਿਪੋਰਟ


Rana Ranbir Video: ਰਾਣਾ ਰਣਬੀਰ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪੰਜਾਬੀ ਸਿਨੇਮਾ ਦੇ ਲੈਜੇਂਡਰੀ ਐਕਟਰ ਹਨ। ਜਿਨ੍ਹਾਂ ਖੂਬਸੂਰਤੀ ਨਾਲ ਉਹ ਕਾਮੇਡੀ ਦੇ ਕਿਰਦਾਰ ਨਿਭਾਉਂਦੇ ਹਨ, ਉਨ੍ਹਾਂ ਹੀ ਖੂਬਸੂਰਤੀ ਨਾਲ ਉਹ ਸੰਜੀਦਾ ਯਾਨਿ ਸੀਰੀਅਸ ਕਿਰਦਾਰ ਵੀ ਨਿਭਾਉਂਦੇ ਹਨ। ਆਮ ਲੋਕ ਹੀ ਨਹੀਂ, ਬਲਕਿ ਪੰਜਾਬੀ ਸਿਨੇਮਾ ਦੇ ਕਲਾਕਾਰ ਵੀ ਰਾਣਾ ਰਣਬੀਰ ਦੇ ਟੈਲੇਂਟ ਦੇ ਫੈਨ ਹਨ। ਪਰ ਰਾਣਾ ਰਣਬੀਰ ਖੁਦ ਕਿਸ ਦੇ ਫੈਨ ਹਨ। 


ਇਹ ਵੀ ਪੜ੍ਹੋ: PM ਮੋਦੀ ਦੀ ਬਾਇਓਪਿਕ ਬਣਾਉਣ ਵਾਲੇ ਨਿਰਮਾਤਾ ਵਿਵਾਦਾਂ 'ਚ, ਆਨੰਦ ਪੰਡਿਤ ਤੇ ਸੰਦੀਪ ਸਿੰਘ 'ਤੇ ਲੱਗੇ ਧੋਖਾਧੜੀ ਦੇ ਇਲਜ਼ਾਮ


ਹਾਲ ਹੀ 'ਚ ਰਾਣਾ ਰਣਬੀਰ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਪੰਜਾਬੀ ਸਿਨੇਮਾ ਦੀ ਇੱਕ ਅਭਿਨੇਤਰੀ ਦੇ ਬਹੁਤ ਵੱਡੇ ਫੈਨ ਹਨ। ਇਹ ਅਭਿਨੇਤਰੀ ਹੋਰ ਕੋਈ ਨਹੀਂ, ਨੀਰੂ ਬਾਜਵਾ ਹੈ। ਜੀ ਹਾਂ, ਨੀਰੂ ਬਾਜਵਾ ਦੇ ਰਾਣਾ ਰਣਬੀਰ ਫੈਨ ਹਨ। ਉਨ੍ਹਾਂ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ, 'ਨੀਰੂ ਬਾਜਵਾ ਜੀ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਤ ਹਾਂ। ਕੁੜੀਆਂ ਹਿੰਮਤ ਹਾਰ ਜਾਂਦੀਆਂ ਨੇ ਕਿ ਸਾਨੂੰ ਕੋਈ ਪੁੱਛਦਾ ਨਹੀਂ। ਨੀਰੂ ਜੀ ਵੀ ਤਾਂ ਬਹੁਤ ਸਾਧਾਰਨ ਘਰ ਵਿੱਚੋਂ ਆਉਂਦੇ ਹਨ। ਅੱਜ ਵੀ ਉਹ ਪੰਜਾਬੀ ਇੰਡਸਟਰੀ 'ਚ ਖੜੇ ਨੇ। ਲਗਾਤਾਰ 20 ਸਾਲਾਂ ਤੋਂ ਉਹ ਇੰਡਸਟਰੀ ਦੇ ਟੌਪ ਅਭਿਨੇਤਰੀ ਹਨ। ਮੈਂ ਉਨ੍ਹਾਂ ਦੇ ਕੰਮ ਪ੍ਰਤੀ ਜਨੂੰਨ ਤੋਂ ਪ੍ਰਭਾਵਤ ਹਾਂ।' ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਰਾਣਾ ਰਣਬੀਰ ਪੰਜਾਬੀ ਸਿਨੇਮਾ ਦੇ ਬੈਸਟ ਐਕਟਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕਮੇਡੀਅਨ ਦੇ ਰੂਪ 'ਚ ਕੀਤੀ ਸੀ। ਉਨ੍ਹਾਂ ਨੇ ਭਗਵੰਤ ਮਾਨ ਨਾਲ ਕਾਫੀ ਜ਼ਿਆਦਾ ਕੰਮ ਕੀਤਾ ਹੈ। ਅੱਜ ਉਹ ਜਿਸ ਮੁਕਾਮ 'ਤੇ ਹਨ, ਉੱਥੇ ਹਰ ਕੋਈ ਨਹੀਂ ਪਹੁੰਚ ਸਕਦਾ। ਵਰਕਫਰੰਟ ਦੀ ਗੱਲ ਕਰੀਏ ਤਾਂ ਰਾਣਾ ਰਣਬੀਰ ਦੀ ਫਿਲਮ 'ਜੱਟ ਐਂਡ ਜੂਲੀਅਟ 3' ਜੁਲਾਈ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਉਹ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨਾਲ ਐਕਟਿੰਗ ਕਰਦੇ ਨਜ਼ਰ ਆਉਣਗੇ। 


ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਤਾਨੀਆ ਦਾ ਵੀਡੀਓ ਹੋ ਰਿਹਾ ਵਾਇਰਲ, ਨੰਨ੍ਹੇ ਜਿਹੇ ਕਤੂਰੇ ਨਾਲ ਲਾਡ ਲੜਾਉਂਦੀ ਆਈ ਨਜ਼ਰ