ਚੰਡੀਗੜ੍ਹ: ਲੌਕਡਾਊਨ ਤੋਂ ਬਾਅਦ ਹੁਣ ਬੈਕ ਟੂ ਬੈਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ। ਰੰਜੀਵ ਸਿੰਗਲਾ ਦੇ ਪ੍ਰੋਡਕਸ਼ਨ ਹੇਠ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ। 'ਹੇਟਰਜ਼' ਟਾਈਟਲ ਵਾਲੀ ਇਸ ਫਿਲਮ 'ਚ ਪੁਖਰਾਜ ਭੱਲਾ, ਅਮ੍ਰਿਤ ਅੰਬੀ, ਲੱਕੀ ਧਾਲੀਵਾਲ, ਸੀਮਾ ਕੌਸ਼ਲ ਤੇ ਮਲਕੀਤ ਰੌਣੀ ਵਰਗੇ ਸੀਨੀਅਰ ਅਦਾਕਾਰ ਦਿਖਾਈ ਦੇਣ ਵਾਲੇ ਹਨ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਨੇੜੇ ਹੋ ਰਹੀ ਹੈ।


 


ਹੇਟਰਜ਼ ਦੀ ਰਿਲੀਜ਼ਿੰਗ ਡੇਟ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ ਜਾਂ ਅਗਲੇ ਸਾਲ ਇਸ ਬਾਰੇ ਕੁਝ ਨਹੀਂ ਕਿਹਾ ਗਿਆ।


 


ਇਸ ਫਿਲਮ ਵਿੱਚ ਪੁਖਰਾਜ ਭੱਲਾ ਤੇ ਅੰਮ੍ਰਿਤ ਅੰਬੀ ਦੀ ਜੋੜੀ ਇੱਕ ਵਾਰ ਫੇਰ ਦੇਖਣ ਨੂੰ ਮਿਲੇਗੀ। ਇਹ ਦੋਵੇਂ ਅਦਾਕਾਰ ਪਹਿਲੀ ਵਾਰ ਕਿਸੇ ਫ਼ੀਚਰ ਫਿਲਮ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਜੋੜੀ ਇਸ ਤੋਂ ਪਹਿਲਾ ਸੁਪਰਹਿੱਟ ਵੈੱਬਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਵਿੱਚ ਆਪਣਾ ਕਮਾਲ ਦਿਖਾ ਚੁੱਕੀ ਹੈ।


 


ਇਸ ਤੋਂ ਇਲਾਵਾ ਰੰਜੀਵ ਸਿੰਗਲਾ ਪ੍ਰੋਡਕਸ਼ਨ ਹਾਊਸ ਹੇਠ ਕਈ ਹਿੱਟ ਫਿਲਮਾਂ ਬਣੀਆਂ ਹਨ, ਜਿਨ੍ਹਾਂ ਵਿਚ ਕਾਮੇਡੀਅਨ ਤੇ ਅਦਾਕਾਰ ਕਰਮਜੀਤ ਅਨਮੋਲ ਜਿਆਦਾਤਰ ਦਿਖਾਈ ਦਿੱਤੇ। ਇਨ੍ਹਾਂ 'ਚ ਕਰਮਜੀਤ ਅਨਮੋਲ ਦੀ ਮਿੰਦੋ ਤਸੀਲਦਾਰਨੀ, ਲਾਵਾ ਫੇਰੇ ਤੇ ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ ਵਰਗੀਆਂ ਫ਼ਿਲਮ ਸ਼ਾਮਲ ਹਨ।