ਨਵੀਂ ਦਿੱਲੀ: ਕੋਵਿਡ-19 ਮਹਾਂਮਾਰੀ ਸਬੰਧੀ ਮਾਡਲਿੰਗ ਨਾਲ ਨਜਿੱਠਣ ਵਾਲੀ ਸਰਕਾਰੀ ਕਮੇਟੀ ਦੇ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਕਤੂਬਰ-ਨਵੰਬਰ ਦੇ ਵਿਚਕਾਰ ਹੋ ਸਕਦੀ ਹੈ, ਪਰ ਤੀਜੀ ਲਹਿਰ ਦੇ ਦੌਰਾਨ, ਜੇ ਕੋਵਿਡ ਦੀ ਰੋਕਥਾਮ ਨਾਲ ਸਬੰਧਤ ਨਿਯਮਾਂ (ਪ੍ਰੋਟੋਕੋਲ) ਦੀ ਪਾਲਣਾ ਨਹੀਂ ਕੀਤੀ ਗਈ, ਤਾਂ ਰੋਜ਼ਾਨਾ ਸਾਹਮਣੇ ਆਉਣ ਵਾਲੇ ਨਵੇਂ ਕੋਰੋਨਾ ਮਾਮਲਿਆਂ ਵਿੱਚ ਚੋਖਾ ਵਾਧਾ ਵੀ ਹੋ ਸਕਦਾ ਹੈ।
ਕੋਵਿਡ-19 ਦੇ 'ਫਾਰਮੂਲਾ ਮਾਡਲ' ਜਾਂ ਗਣਿਤ ਦੇ ਅਨੁਮਾਨ 'ਤੇ ਕੰਮ ਕਰਦੇ ਮਨਿੰਦਰ ਅਗਰਵਾਲ ਨੇ ਇਹ ਵੀ ਕਿਹਾ ਕਿ ਜੇ ਕੋਰੋਨਾਵਾਇਰਸ ਦਾ ਨਵਾਂ ਰੂਪ ਆ ਜਾਂਦਾ ਹੈ, ਤਾਂ ਤੀਜੀ ਲਹਿਰ ਤੇਜ਼ੀ ਨਾਲ ਫੈਲ ਸਕਦੀ ਹੈ। ਵਿਗਿਆਨ ਤੇ ਤਕਨਾਲੋਜੀ ਵਿਭਾਗ ਨੇ ਪਿਛਲੇ ਸਾਲ ਗਣਿਤ ਦੇ ਮਾਡਲਾਂ ਦੀ ਵਰਤੋਂ ਕਰਦਿਆਂ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਵਾਧੇ ਦੀ ਭਵਿੱਖਬਾਣੀ ਕਰਨ ਲਈ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਵਿੱਚ ਆਈਆਈਟੀ ਕਾਨਪੁਰ ਦੇ ਵਿਗਿਆਨੀ ਅਗਰਵਾਲ ਤੋਂ ਇਲਾਵਾ ਆਈਆਈਟੀ ਹੈਦਰਾਬਾਦ ਦੇ ਵਿਗਿਆਨੀ ਐਮ ਵਿਦਿਆਸਾਗਰ ਤੇ ਇੰਟੀਗਰੇਟਡ ਡਿਫੈਂਸ ਸਟਾਫ (ਮੈਡੀਕਲ) ਦੇ ਉਪ ਮੁੱਖੀ ਲੈਫਟੀਨੈਂਟ ਜਨਰਲ ਮਾਧੁਰੀ ਕਾਨਿਤਕਰ ਵੀ ਸ਼ਾਮਲ ਹਨ।
ਕੋਵਿਡ ਦੀ ਦੂਜੀ ਲਹਿਰ ਦੇ ਸਹੀ ਸੁਭਾਅ ਦੀ ਸਹੀ ਅਨੁਮਾਨ ਨਾ ਲਾ ਸਕਣ ਕਾਰਣ ਇਸ ਕਮੇਟੀ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਸੀ। ਅਗਰਵਾਲ ਨੇ ਕਿਹਾ ਕਿ ਤੀਜੀ ਲਹਿਰ, ਰੋਗ ਪ੍ਰਤੀਰੋਧਕ ਸ਼ਕਤੀ ਦੀ ਕਮੀ, ਟੀਕਾਕਰਨ ਦੇ ਪ੍ਰਭਾਵ ਅਤੇ ਵਧੇਰੇ ਖ਼ਤਰਨਾਕ ਸਰੂਪ ਦੀ ਸੰਭਾਵਨਾ ਨੂੰ ਕਾਰਕ ਦੱਸਿਆ ਗਿਆ ਹੈ, ਜੋ ਦੂਜੀ ਲਹਿਰ ਦੀ ਮਾਡਲਿੰਗ ਦੌਰਾਨ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਸਥਾਰਤ ਰਿਪੋਰਟ ਜਲਦੀ ਪ੍ਰਕਾਸ਼ਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ,“ਅਸੀਂ ਤਿੰਨ ਦ੍ਰਿਸ਼ਟੀਕੋਣ ਤਿਆਰ ਕੀਤੇ ਹਨ। ਇੱਕ ਹੈ 'ਆਸ਼ਾਵਾਦੀ'। ਇਸ ਵਿਚ, ਅਸੀਂ ਮੰਨਦੇ ਹਾਂ ਕਿ ਅਗਸਤ ਤਕ ਜੀਵਨ ਆਮ ਵਾਂਗ ਵਾਪਸ ਆ ਜਾਵੇਗਾ, ਤੇ ਵਾਇਰਸ ਦਾ ਕੋਈ ਨਵਾਂ ਸਰੂਪ ਭਾਵ ਵੇਰੀਐਂਟ ਨਹੀਂ ਹੋਵੇਗਾ। ਦੂਜਾ ਹੈ 'ਵਿਚਕਾਰਲਾ' ਜਿਸ ਵਿੱਚ ਅਸੀਂ ਮੰਨਦੇ ਹਾਂ ਕਿ ਆਸ਼ਾਵਾਦੀ ਦ੍ਰਿਸ਼ਟੀਕੋਣ ਧਾਰਨਾਵਾਂ ਨਾਲੋਂ ਟੀਕਾਕਰਣ 20 ਪ੍ਰਤੀਸ਼ਤ ਘੱਟ ਪ੍ਰਭਾਵਸ਼ਾਲੀ ਹੈ।
ਇਕ ਹੋਰ ਟਵੀਟ ਵਿਚ ਅਗਰਵਾਲ ਨੇ ਕਿਹਾ, ‘ਤੀਸਰਾ‘ ਨਿਰਾਸ਼ਾਵਾਦੀ ’ਹੈ। ਇਸ ਦੀ ਇੱਕ ਧਾਰਨਾ ਵਿਚਕਾਰਲੇ ਤੋਂ ਵੱਖ ਹੈ, ਅਗਸਤ ’ਚ ਇੱਕ ਨਵਾਂ, 25 ਪ੍ਰਤੀਸ਼ਤ ਵਧੇਰੇ ਛੂਤ ਪਰਿਵਰਤਨਸ਼ੀਲ ਰੂਪ ਫੈਲ ਸਕਦਾ ਹੈ (ਇਹ ਡੈਲਟਾ ਪਲੱਸ ਨਹੀਂ ਹੈ, ਤੇ ਡੈਲਟਾ ਤੋਂ ਵੱਧ ਕੋਈ ਛੂਤਕਾਰਕ ਨਹੀਂ)। ਵਿਗਿਆਨੀ ਅਗਰਵਾਲ ਦੁਆਰਾ ਸਾਂਝੇ ਕੀਤੇ ਗ੍ਰਾਫ ਅਨੁਸਾਰ, ਦੂਜੀ ਲਹਿਰ ਅਗਸਤ ਦੇ ਅੱਧ ਤੱਕ ਸਥਿਰ ਹੋਣ ਦੀ ਸੰਭਾਵਨਾ ਹੈ ਤੇ ਤੀਜੀ ਲਹਿਰ ਅਕਤੂਬਰ ਤੇ ਨਵੰਬਰ ਦੇ ਵਿਚਕਾਰ ਆਪਣੇ ਸਿਖਰ ਤੇ ਪਹੁੰਚ ਸਕਦੀ ਹੈ।
ਵਿਗਿਆਨੀ ਨੇ ਕਿਹਾ ਕਿ 'ਨਿਰਾਸ਼ਾਵਾਦੀ' ਦ੍ਰਿਸ਼ ਦੇ ਮਾਮਲੇ ਵਿਚ, ਤੀਜੀ ਲਹਿਰ ਵਿਚ ਦੇਸ਼ ਵਿਚ ਮਾਮਲਿਆਂ ਦੀ ਗਿਣਤੀ ਰੋਜ਼ਾਨਾ 1,50,000 ਤੋਂ 2,00,000 ਦੇ ਵਿਚਕਾਰ ਹੋ ਸਕਦੀ ਹੈ। ਇਹ ਗਿਣਤੀ ਦੂਜੀ ਲਹਿਰ ਦੇ ਉੱਚਤਮ ਅੰਕੜਿਆਂ ਦੇ ਮੁਕਾਬਲੇ ਅੱਧੀ ਰਹਿ ਸਕਦੀ ਹੈ। ਦੂਜੀ ਲਹਿਰ ਦੌਰਾਨ ਮਈ ਮਹੀਨੇ ਦੇ ਪਹਿਲੇ ਅੱਧ ’ਚ ਮੌਤਾਂ ਦੀ ਗਿਣਤੀ ਅਚਾਨਕ ਬਹੁਤ ਜ਼ਿਆਦਾ ਵਧ ਗਈ ਸੀ।
ਅਗਰਵਾਲ ਨੇ ਕਿਹਾ, “ਜੇ ਕੋਈ ਨਵਾਂ ਮਿਊਟੈਂਟ ਆ ਜਾਂਦਾ ਹੈ, ਤਾਂ ਤੀਜੀ ਲਹਿਰ ਤੇਜ਼ੀ ਨਾਲ ਫੈਲ ਸਕਦੀ ਹੈ, ਪਰ ਇਹ ਦੂਜੀ ਲਹਿਰ ਨਾਲੋਂ ਅੱਧੀ ਤੇਜ਼ ਹੋਵੇਗੀ।” ਉਨ੍ਹਾਂ ਕਿਹਾ ਕਿ ਇੱਕ ਆਸ਼ਾਵਾਦੀ ਦ੍ਰਿਸ਼ਟੀਕੋਣ ਵਿੱਚ, ਰੋਜ਼ਾਨਾ ਕੇਸ 50,000 ਤੋਂ ਲੈ ਕੇ 1,000,000 ਤੱਕ ਹੋ ਸਕਦੇ ਹਨ। ਵਿਦਿਆਸਾਗਰ ਹੁਰਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਹਸਪਤਾਲ ਵਿੱਚ ਦਾਖਲ ਹੋਣ ਦੇ ਕੇਸਾਂ ਦੀ ਗਿਣਤੀ ਤੀਜੀ ਲਹਿਰ ਦੌਰਾਨ ਘੱਟ ਸਕਦੀ ਹੈ।
ਉਨ੍ਹਾਂ ਇੰਗਲੈਂਡ ਦੀ ਮਿਸਾਲ ਦਿੱਤੀ, ਜਿਥੇ ਜਨਵਰੀ ਵਿੱਚ 60,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚ ਰੋਜ਼ਾਨਾ ਮੌਤਾਂ ਦੀ ਗਿਣਤੀ 1,200 ਸੀ। ਹਾਲਾਂਕਿ, ਚੌਥੀ ਲਹਿਰ ਦੌਰਾਨ, ਇਹ ਗਿਣਤੀ 21,000 ਰਹਿ ਗਈ ਅਤੇ ਸਿਰਫ 14 ਮੌਤਾਂ ਹੋਈਆਂ। ਵਿਦਿਆਸਾਗਰ ਨੇ ਦੱਸਿਆ ਕਿ 'ਟੀਕਾਕਰਣ ਨੇ ਯੂਕੇ ਵਿਚ ਹਸਪਤਾਲ ਦਾਖਲ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਨੂੰ ਘਟਾਉਣ ਵਿਚ ਵੱਡੀ ਭੂਮਿਕਾ ਨਿਭਾਈ।'
ਚੇਤਾਵਨੀ! ਨਿਯਮਾਂ ਦੀ ਪਾਲਣਾ ਨਾ ਕੀਤੀ, ਤਾਂ ਕੋਰੋਨਾ ਦੀ ਤੀਜੀ ਲਹਿਰ ਮਚਾਏਗੀ ਤਬਾਹੀ
ਏਬੀਪੀ ਸਾਂਝਾ
Updated at:
04 Jul 2021 10:00 AM (IST)
ਤੀਜੀ ਲਹਿਰ ਦੇ ਦੌਰਾਨ, ਜੇ ਕੋਵਿਡ ਦੀ ਰੋਕਥਾਮ ਨਾਲ ਸਬੰਧਤ ਨਿਯਮਾਂ (ਪ੍ਰੋਟੋਕੋਲ) ਦੀ ਪਾਲਣਾ ਨਹੀਂ ਕੀਤੀ ਗਈ, ਤਾਂ ਰੋਜ਼ਾਨਾ ਸਾਹਮਣੇ ਆਉਣ ਵਾਲੇ ਨਵੇਂ ਕੋਰੋਨਾ ਮਾਮਲਿਆਂ ਵਿੱਚ ਚੋਖਾ ਵਾਧਾ ਵੀ ਹੋ ਸਕਦਾ ਹੈ।
Corona_Britain
NEXT
PREV
Published at:
04 Jul 2021 10:00 AM (IST)
- - - - - - - - - Advertisement - - - - - - - - -