ਅਨੂਪ ਜਲੋਟਾ ਦੇ ਨਾਂਅ ਤੋਂ ਹਰ ਕੋਈ ਵਾਕਿਫ ਹੈ। ਦਿਲਾਂ ਨੂੰ ਛੂਹ ਲੈਣ ਵਾਲੇ ਭਜਨ ਗਾਉਣ ਵਾਲੇ ਅਨੂਪ ਜਲੋਟਾ ਪਿਛਲੇ ਕੁਝ ਸਮੇ ਤੋਂ ਭਜਨ ਸਮਰਾਟ ਅਨੂਪ ਜਲੋਟਾ ਦੇ ਰੰਗ ਬਦਲੇ ਬਦਲੇ ਨਜ਼ਰ ਆ ਰਹੇ ਹਨ। ਅਨੂਪ ਜਲੋਟਾ ਇਕ ਨਵੇਂ ਰੰਗ ਰੂਪ ਵਿਚ ਦਿਖਾਈ ਦੇ ਰਹੇ ਹਨ ਜੋ ਕਿ ਰੈਪਰ ਹਨੀ ਸਿੰਘ ਅਤੇ ਬੱਪੀ ਲਹਿਰੀ ਵਰਗਾ ਲੱਗਦਾ ਹੈ।


ਅਨੂਪ ਜਲੋਟਾ ਦਾ ਨਵਾਂ ਲੁੱਕ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਰੈਪਰ ਦੇ ਰੂਪ ਵਿੱਚ ਦਿਖਾਈ ਦੇ ਰਹੇ ਹਨ। ਗਰਦਨ ਵਿਚ ਗੋਲਡ ਦੀਆ ਮੋਟੀਆਂ-ਮੋਟੀਆਂ ਚੇਨਾ, ਉਂਗਲਾਂ ਵਿਚ ਸੋਨੇ ਦੀਆਂ ਮੁੰਦਰੀਆਂ, ਫੰਕੀ ਟੀ-ਸ਼ਰਟ ਅਤੇ ਸ਼ਾਰਟਸ ਨਾਲ ਅਨੂਪ ਜਲੋਟਾ ਪੂਰੀ ਰੈਪਰ ਲੁੱਕ ਵਿਚ ਬਹੁਤ ਵੱਖਰੇ ਦਿਖਾਈ ਦੇ ਰਹੇ ਹਨ।


ਅਨੂਪ ਜਲੋਟਾ ਦੀ ਇਹ ਲੁਕ ਓਨ੍ਹਾਂ ਦੀ ਆਉਣ ਵਾਲੀ ਫਿਲਮ 'ਵੋ ਮੇਰੀ ਸਟੂਡੈਂਟ ਹੈ' 'ਚ ਨਜ਼ਰ ਆਉਣ ਵਾਲਾ ਹੈ। ਇਸ ਫ਼ਿਲਮ ਵਿਚ ਉਹ ਆਪਣੀ ਅਸਲ ਜ਼ਿੰਦਗੀ ਦੀ ਵਿਦਿਆਰਥੀ ਜਸਲੀਨ ਮਥਾਰੂ ਦੇ ਨਾਲ ਹੋਣਗੇ। ਇਸ ਤਸਵੀਰ ਵਿਚ ਵੀ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ।


ਜਸਲੀਨ ਮਥਾਰੂ ਅਤੇ ਅਨੂਪ ਜਲੋਟਾ ਦੀ ਜੋੜੀ ਬਹੁਤ ਮਸ਼ਹੂਰ ਜੋੜੀ ਰਹੀ ਹੈ। ਦੋਵੇਂ ਪਹਿਲਾਂ ਬਿੱਗ ਬੌਸ 12 ਵਿੱਚ ਇਕੱਠੇ ਆਏ ਸਨ। ਬਿਗ ਬੌਸ ਘਰ ਵਿਚ ਐਂਟਰ ਹੋਣ ਤੋਂ ਪਹਿਲਾਂ ਦੋਵਾਂ ਨੇ ਇਕ-ਦੂਜੇ ਨਾਲ ਆਪਣੇ ਸੰਬੰਧਾਂ ਦਾ ਖੁਲਾਸਾ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।


ਪਰ ਬਾਅਦ ਵਿਚ ਉਨ੍ਹਾਂ ਨੇ ਰਿਸ਼ਤੇ ਨੂੰ ਨਕਾਰ ਦਿੱਤਾ ਅਤੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਸਿਰਫ ਚੰਗੇ ਪ੍ਰਦਰਸ਼ਨ ਲਈ ਕੀਤਾ ਸੀ। ਜਸਲੀਨ ਅਨੂਪ ਜਲੋਟਾ ਦੀ ਸਟੂਡੈਂਟ ਹੈ। ਉਹ ਲੰਬੇ ਸਮੇਂ ਤੋਂ ਅਨੂਪ ਜਲੋਟਾ ਤੋਂ ਸੰਗੀਤ ਸਿੱਖ ਰਹੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ