ਮੁੰਬਈ: ਛੋਟੇ ਪਰਦੇ ਦੇ ਸਭ ਤੋਂ ਵਿਵਾਦਤ ਸ਼ੋਅ ਬਿੱਗ ਬੌਸ ਕਿਸੇ ਨਾ ਕਿਸੇ ਵਜ੍ਹਾ ਕਰਕੇ ਖ਼ਬਰਾਂ ‘ਚ ਬਣਿਆ ਰਹਿੰਦਾ ਹੈ। ਫਿਲਹਾਲ ਬਿੱਗ ਬੌਸ ਆਪਣੇ ਅਪਕਮਿੰਗ ਸੀਜ਼ਨ 13 ਲਈ ਸੁਰਖੀਆਂ ‘ਚ ਹੈ। ਇਸ ਨਾਲ ਜੁੜੀ ਆਏ ਦਿਨ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਆਈਆਂ ਖ਼ਬਰਾਂ ਦੀ ਮੰਨੀਏ ਤਾਂ ਇੱਕ ਵਾਰ ਫੇਰ ਭਜਨ ਗਾਇਕ ਅਨੂਪ ਜਲੋਟਾ ਸੀਜਨ 13 ‘ਚ ਐਂਟਰੀ ਕਰ ਸਕਦੇ ਹਨ।

ਇੱਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ‘ਚ ਅਨੂਪ ਨੇ ਕਿਹਾ ਕਿ ਉਹ ਇੱਕ ਵਾਰ ਫੇਰ ਬਿੱਗ ਬੌਸ ਦਾ ਹਿੱਸਾ ਬਣਨ ਵਾਲੇ ਹਨ। ਉਹ ਸਲਮਾਨ ਦੇ ਨਾਲ ਸ਼ੋਅ ਨੂੰ ਹੋਸਟ ਕਰ ਸਕਦੇ ਹਨ। ਅਨੂਪ ਨੇ ਕਿਹਾ ਕਿ ਉਹ ਆਪਣੇ ਕਾਨਟ੍ਰੈਕਟ ਬਾਰੇ ਜ਼ਿਆਦਾ ਨਹੀਂ ਦੱਸ ਸਕਦਾ, ਸਿਰਫ ਇੰਨਾ ਕਹਿ ਸਕਦੇ ਹਨ ਕਿ ਉਹ ਇਸ ਸੀਜ਼ਨ ‘ਚ ਵੀ ਜਾਣਗੇ।

ਇਸ ਬਾਰੇ ਜਦੋਂ ਅਨੂਪ ਨੂੰ ਅੱਗੇ ਪੁੱਛਿਆ ਗਿਆ ਕੀ ਉਹ ਕਿਸ ਦੇ ਨਾਲ ਜਾਣਾ ਪਸੰਦ ਕਰਨਗੇ ਤਾਂ ਅਨੂਪ ਨੇ ਇਸ ‘ਤੇ ਕਿਹਾ ਕਿ ਉਹ ਇਸ ਵਾਰ ਕੈਟਰੀਨਾ ਕੈਫ ਨੂੰ ਘਰ ਅੰਦਰ ਲੈ ਜਾਣਗੇ। ਜਸਲੀਨ ਬਾਰੇ ਗੱਲ ਕਰਦੇ ਹੋਏ ਅਨੂਪ ਨੇ ਕਿਹਾ ਕਿ ਉਹ ਸਭ ਸਕ੍ਰਿਪਟਡ ਸੀ। ਇਸ ਤਰ੍ਹਾਂ ਇੱਕ ਗੁਰੂ ਤੇ ਚੇਲੇ ਦੀ ਤਰ੍ਹਾਂ ਘਰ ‘ਚ ਜਾਣ ਦਾ ਆਇਡੀਆ ਜਸਲੀਨ ਦੇ ਪਿਤਾ ਦਾ ਸੀ।