ਬਾਲੀਵੁੱਡ ਅਦਾਕਾਰਾ ਤੇ BJP ਸਾਂਸਦ ਕਿਰਨ ਖੇਰ ਕੈਂਸਰ ਤੋਂ ਪੀੜਤ ਹੈ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਹਰ ਕੋਈ ਕਿਰਨ ਖੇਰ ਦੀ ਸਹਿਤਯਾਬੀ ਲਈ ਕਾਮਨਾ ਕਰ ਰਿਹਾ ਹੈ। ਜਿਸ ਤੋਂ ਬਾਅਦ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਦੇ ਜ਼ਰੀਏ ਅਨੁਪਮ ਨੇ ਆਪਣੀ ਪਤਨੀ ਲਈ ਦੁਆ ਕੀਤੀ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਕਿਰਨ ਖੇਰ ਦੇ ਜਲਦ ਠੀਕ ਹੋਣ ਦੇ ਸੰਦੇਸ਼ ਭੇਜੇ।
ਕਿਰਨ ਖੇਰ ਕਾਫੀ ਲੰਮੇ ਸਮੇ ਤੋਂ ਫ਼ਿਲਮਾਂ ਤੋਂ ਦੂਰ ਹੈ। ਵੀਡੀਓ 'ਚ ਅਨੁਪਮ ਖੇਰ ਨੇ ਕਿਹਾ, "ਪਿਆਰੇ ਦੋਸਤੋ, ਮੈਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਕਿ ਤੁਸੀਂ ਇਸ ਮੁਸ਼ਕਲ ਸਮੇਂ ਵਿੱਚ ਮੇਰਾ ਅਤੇ ਕਿਰਨ ਦਾ ਸਹਿਯੋਗ ਦਿੱਤਾ। ਉਮੀਦ ਹੈ ਕਿ ਕਿਰਨ ਜਿੰਨੀ ਜਲਦੀ ਹੋ ਸਕੇ ਇਸ ਗੰਭੀਰ ਬਿਮਾਰੀ ਤੋਂ ਬਾਹਰ ਆਵੇਗੀ ਅਤੇ ਸਾਡੇ ਵਿਚਕਾਰ ਹੋਵੇਗੀ। ਹੁਣ ਕਿਰਨ ਲਈ ਅਰਦਾਸ ਕਰਨ ਲਈ ਸਭ ਦਾ ਧੰਨਵਾਦ।"
ਦਸ ਦੇਈਏ ਕਿ ਹਾਲ ਹੀ 'ਚ ਕਿਰਨ ਖੇਰ ਦੀ ਬਿਮਾਰੀ ਦੀ ਜਾਣਕਾਰੀ ਅਨੁਪਮ ਖੇਰ ਤੇ ਉਨ੍ਹਾਂ ਬੇਟੇ ਸਿਕੰਦਰ ਖੇਰ ਨੇ ਸੋਸ਼ਲ ਮੀਡੀਆ 'ਤੇ ਇਕ ਸਟੇਟਮੈਂਟ ਜਾਰੀ ਕਰ ਦਿੱਤੀ ਸੀ।