ਮੋਗਾ: ਮੋਗਾ ਦੇ ਪਿੰਡ ਮਾਣੁਕੇ 'ਚ ਕੁਝ ਨੌਜਵਾਨਾਂ ਨੇ ਪਿੰਡ 'ਚ ਆਏ ਐਨਆਰਆਈ ਵਿਅਕਤੀ ਦੀ ਕਾਰ ਨੂੰ ਅੱਗ ਲਗਾ ਦਿੱਤੀ। ਪੀੜਤ ਵਿਅਕਤੀ ਹਨੀ ਆਪਣੇ ਨਾਨਕੇ ਪਿੰਡ ਮਾਣੁਕੇ 'ਚ ਆਪਣੀ ਨਾਨੀ ਨੂੰ ਲੈਣ ਲਈ ਆਇਆ ਸੀ। ਪਰ ਪਿੰਡ ਦੇ ਕੁਝ ਨੌਜਵਾਨਾਂ ਨੇ ਕਾਰ ਬੈਕ ਕਰਨ ਸਮੇਂ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਹ ਝਗੜਾ ਇਥੋਂ ਤੱਕ ਵਧ ਗਿਆ ਕਿ ਨੌਜਵਾਨਾਂ ਨੇ ਇਸ ਵਿਅਕਤੀ ਦੀ ਕਾਰ ਨੂੰ ਅੱਗ ਲਾ ਦਿੱਤੀ।


 


ਐਨਆਰਆਈ ਵਿਅਕਤੀ ਹਨੀ  ਆਪਣੀ ਪਤਨੀ ਅਤੇ ਬੱਚੇ ਨਾਲ ਕਾਰ 'ਚ ਸੀ। ਉਸ ਦੀ ਪਤਨੀ ਨਾਨੀ ਅਤੇ ਬੱਚੇ ਨੂੰ ਵੀ ਉਨ੍ਹਾਂ ਨੇ ਧਮਕੀਆਂ ਦਿੱਤੀਆਂ ਅਤੇ ਬਦਸਲੂਕੀ ਕੀਤੀ। ਪੀੜੀਤ ਵਿਅਕਤੀ ਨਾਨਕੇ ਪਿੰਡ ਆਇਆ ਸੀ। ਪਿੰਡ ਦੇ ਨੌਜਵਾਨਾਂ ਨੇ ਪਹਿਲਾ ਕਾਰ 'ਤੇ ਪਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ 'ਚ ਕਾਰ ਨੂੰ ਅੱਗ ਲਾ ਦਿੱਤੀ। ਆਰੋਪ ਇਹ ਵੀ ਹੈ ਕਿ ਪਿੰਡ ਮਾਣੁਕੇ ਦੇ ਨੌਜਵਾਨਾਂ ਨੇ ਪੀੜਤ ਵਿਅਕਤੀ ਕੋਲੋ 80 ਹਜ਼ਾਰ ਦੀ ਨਗਦੀ ਅਤੇ ਸੋਨੇ ਦੇ ਗਹਿਣਿਆਂ ਦੀ ਲੁੱਟ ਵੀ ਕੀਤੀ ਹੈ।


 


ਇਸ ਮਾਮਲੇ 'ਚ 5 ਵਿਅਕਤੀਆਂ 'ਤੇ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਆਰੋਪੀਆਂ ਦੀ ਭਾਲ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਆਰੋਪੀਆਂ ਖਿਲਾਫ ਪਹਿਲਾ ਵੀ ਮਾਮਲੇ ਦਰਜ ਹਨ।


 


ਹਨੀ ਮੋਗਾ ਦੇ ਪਿੰਡ ਝੰਡੇਆਣਾ ਦਾ ਰਹਿਣਾ ਵਾਲਾ ਹੈ ਅਤੇ ਉਸ ਦੇ ਭਰਾ ਦਾ ਵਿਆਹ 4 ਅਪਰੈਲ ਨੂੰ ਰੱਖਿਆ ਹੋਇਆ ਹੈ। ਭਰਾ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਆਪਣੀ ਨਾਨੀ ਨੂੰ ਪਿੰਡ ਮਾਣੁਕੇ ਤੋਂ ਲੈਣ ਲਈ ਆਇਆ ਸੀ। ਇਸ ਦੌਰਾਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਆਰੋਪੀਆਂ 'ਚੋਂ 3 ਆਰੋਪੀ ਅਜੇ ਵੀ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904