ਪੰਜਾਬੀ ਇੰਡਸਟਰੀ 'ਚ ਕੁਝ ਸਿਤਾਰਿਆਂ ਦੇ ਸਟਾਇਲ ਦੀ ਖੂਬ ਤਾਰੀਫ ਹੁੰਦੀ ਹੈ ਉਨ੍ਹਾਂ 'ਚੋਂ ਇਕ ਹੈ ਨੀਰੂ ਬਾਜਵਾ। ਇੰਡਸਟਰੀ ਕਿੰਨੀ ਵੀ ਪੁਰਾਣੀ ਹੋ ਜਾਵੇ ਪਰ ਨੀਰੂ ਬਾਜਵਾ ਦਾ ਸਟਾਇਲ ਕਦੇ ਵੀ ਪੁਰਾਣਾ ਨਹੀਂ ਹੋ ਸਕਦਾ। ਕਈ ਸਾਲ ਤੋਂ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਨੀਰੂ ਫੈਨਸ ਦੇ ਲਈ ਆਪਣੇ ਸਟਾਇਲ ਨਾਲ ਜੁੜਣ ਦਾ ਮੌਕਾ ਲੈ ਕੇ ਆ ਰਹੀ ਹੈ।


 


ਨੀਰੂ ਬਾਜਵਾ ਜਲਦ ਆਪਣਾ ਕਲੋਥਿੰਗ ਬ੍ਰੈਂਡ ਲੌਂਚ ਕਰਨ ਜਾ ਰਹੀ ਹੈ ਜਿਸ ਦੀ ਘੋਸ਼ਣਾ ਨੀਰੂ ਨੇ ਆਪਣੇ ਸੋਸ਼ਲ ਮੀਡਿਆ 'ਤੇ ਕੀਤੀ ਹੈ। ਕਦੇ ਵੈਸਟਰਨ ਤੇ ਕਦੇ ਪੰਜਾਬੀ ਸੂਟ 'ਚ ਨੀਰੂ ਬਾਜਵਾ ਦਾ ਸਟਾਇਲ ਹਮੇਸ਼ਾ ਪਸੰਦ ਕੀਤਾ ਗਿਆ ਹੈ। ਪਰ ਹੁਣ ਆਪਣੇ ਕਲੋਥਿੰਗ ਬ੍ਰੈਂਡ 'ਚ ਨੀਰੂ ਕੀ ਪੇਸ਼ ਕਰੇਗੀ ਉਸ ਬਾਰੇ ਤਾਂ ਨੀਰੂ ਨੇ ਕੁਝ ਨਹੀਂ ਦੱਸਿਆ ਹੈ।



ਫਿਲਮ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ। ਜਿਨ੍ਹਾਂ 'ਚ ਪਾਣੀ 'ਚ ਮਧਾਣੀ, ਫੱਟੇ ਦਿੰਦੇ ਚੱਕ ਪੰਜਾਬੀ, ਬਿਊਟੀਫੂਲ ਬਿੱਲੋ, ਸਰਤਾਜ ਨਾਲ ਕਲੀ ਜੋਟਾ ਸ਼ਾਮਲ ਹਨ।  


 


ਗਿੱਪੀ ਗਰੇਵਾਲ ਤੇ ਨੀਰੂ ਦੀ ਫਿਲਮ 'ਪਾਣੀ 'ਚ ਮਧਾਣੀਦੀ ਰਿਲੀਜ਼ਿੰਗ ਡੇਟ ਵੀ ਅਨਾਊਂਸ ਹੋ ਚੁਕੀ ਹੈ। ਗਿੱਪੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫ਼ਿਲਮ 'ਪਾਣੀ 'ਚ ਮਧਾਣੀ' 21 ਮਈ, 2021 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਡੇਟਸ ਦੀਆਂ ਅਨਾਉਸਮੈਂਟਸ ਬੈਕ-ਟੂ-ਬੈਕ ਹੋ ਰਹੀਆਂ ਹਨ।


 


ਫ਼ਿਲਮ 'ਪਾਣੀ ਵਿੱਚ ਮਧਾਣੀਵਿੱਚ ਸਾਲਾਂ ਬਾਅਦ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫਿਲਮ ਵਿੱਚ ਕਾਮੇਡੀ ਦਾ ਤੜਕਾ ਪਾਕਿਸਤਾਨੀ ਕਾਮੇਡੀਅਨ ਇਫਤਿਕਾਰ ਠਾਕੁਰ ਲਾਉਣਗੇ ਤੇ ਉਨ੍ਹਾਂ ਦਾ ਸਾਥ ਗੁਰਪ੍ਰੀਤ ਘੁੱਗੀਕਰਮਜੀਤ ਅਨਮੋਲਹਰਬੀ ਸੰਘਾ ਜਿਹੇ ਪੰਜਾਬੀ ਕਲਾਕਾਰ ਦੇਣਗੇ।


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904