ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਗਰਭ ਅਵਸਥਾ ਦੌਰਾਨ ਵੀ ਖੂਬ ਕਸਰਤ ਕਰ ਰਹੀ ਹੈ। ਇਸ ਦਾ ਖੁਲਾਸਾ ਉਸ ਨੇ ਖੁਦ ਵੀਡੀਓ ਸ਼ੇਅਰ ਕਰਕੇ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਜੌਗਿੰਗ ਕਰ ਰਹੀ ਹੈ।






ਦੱਸ ਦਈਏ ਕਿ ਕ੍ਰਿਕਟਰ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਘਰ ਜਲਦ ਨਵਾਂ ਮਹਿਮਾਨ ਆਉਣ ਵਾਲਾ ਹੈ। ਅਨੁਸ਼ਕਾ ਨੇ ਕੁਝ ਦਿਨ ਪਹਿਲਾਂ ਬੇਬੀ ਬੰਪ ਫਲਾਂਟ ਕਰਦੇ ਹੋਏ ਫੋਟੋਸ਼ੂਟ ਵੀ ਕਰਾਇਆ ਸੀ। ਅਨੁਸ਼ਕਾ ਦੀ ਡਿਲਿਵਰੀ ਡੇਟ ਹੁਣ ਨੇੜੇ ਹੀ ਹੈ। ਇਸ ਦੇ ਬਾਵਜੂਦ ਉਸ ਜਿੰਮ ਵਿੱਚ ਰੋਜ਼ਾਨਾ ਕਸਰਤ ਕਰਦੀ ਹੈ।