ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਨੇ ਟਵਿਟਰ ‘ਤੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਤੇ ਮਹਾਰਾਸ਼ਟਰ ਮੁੱਖ ਮੰਤਰੀ ਰਾਹਤ ਫੰਡ ‘ਚ ਦਾਨ ਕਰ ਰਹੇ ਹਨ।

ਵਿਰਾਟ ਕੋਹਲੀ ਨੇ ਟਵੀਟ ਕਰਦਿਆਂ ਲਿਖਿਆ, “ਮੈਂ ਤੇ ਅਨੁਸ਼ਕਾ ਪ੍ਰਧਾਨ ਮੰਤਰੀ ਸਹਾਇਤਾ ਫੰਡ ਨੂੰ ਆਪਣਾ ਸਪੋਰਟ ਦੇ ਰਹੇ ਹਾਂ। ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਦੇਖ ਕੇ ਸਾਡਾ ਦਿਲ ਟੁੱਟ ਗਿਆ ਹੈ। ਇਸ ਯੋਗਦਾਨ ਪਿੱਛੇ ਸਾਡਾ ਸਿਰਫ ਇੱਕ ਹੀ ਮਕਸਦ ਹੈ ਕਿ ਭਾਰਤ ਦੇ ਲੋਕਾਂ ਦੀ ਮਦਦ ਕਰਨਾ। ਇਹ ਯੋਗਦਾਨ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ‘ਚ ਗਰੀਬ ਨਾਗਰਿਕਾਂ ਦੀ ਮਦਦ ਕਰਦਿਆਂ ਉਨ੍ਹਾਂ ਦੇ ਦਰਦ ਨੂੰ ਕੁਝ ਹੱਦ ਤੱਕ ਘੱਟ ਕਰਨ ਦੀ ਇੱਕ ਕੋਸ਼ਿਸ਼ ਹੈ।”



ਦੱਸ ਦਈਏ ਕਿ ਕੋਹਲੀ ਤੇ ਅਨੁਸ਼ਕਾ ਕਈ ਵਾਰ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਇਹ ਅਪੀਲ ਕਰ ਚੁੱਕੇ ਹਨ, ਉਹ ਕਵਾਰਨਟਾਈਨ ਪਲੈਨ ਕਰਨ ਤੇ ਘਰ ‘ਚ ਹੀ ਰਹਿਣ।