ਮੁੰਬਈ: ਬੌਲੀਵੁੱਡ ਦੇ ਮਰਹੂਮ ਅਦਾਕਾਰ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਫਿਲਮ 'ਕਾਲਾ' ਤੋਂ ਬੌਲੀਵੁਡ ਡੈਬਿਊ ਕਰਨ ਜਾ ਰਹੇ ਹਨ। ਬਾਬਿਲ ਦਾ ਬੌਲੀਵੁੱਡ 'ਚ ਡੈਬਿਊ ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੁਆਰਾ ਕੀਤਾ ਜਾਵੇਗਾ।


 


ਅਨੁਸ਼ਕਾ ਸ਼ਰਮਾ ਹੀ ਹੈ ਜੋ ਬਾਬਿਲ ਖਾਨ ਨੂੰ ਲਾਂਚ ਕਰਨ ਜਾ ਰਹੀ ਹੈ। ਅਨੁਸ਼ਕਾ ਸ਼ਰਮਾ ਦੀ ਪ੍ਰੋਡਕਸ਼ਨ ਕੰਪਨੀ ਕਲੀਨ ਸਲੇਟ ਵਲੋਂ ਇਹ ਫਿਲਮ ਬਣਾਈ ਜਾ ਰਹੀ ਹੈ।


 


ਕੁਝ ਸਮਾਂ ਪਹਿਲਾਂ ਹੀ ਬਾਬਿਲ ਨੇ ਆਪਣੇ ਬੌਲੀਵੁੱਡ ਡੈਬਿਊ ਦੇ ਬਾਰੇ ਜ਼ਿਕਰ ਕੀਤਾ ਸੀ। ਹੁਣ ਬਾਬਿਲ ਨੇ ਪੋਸਟ ਸ਼ੇਅਰ ਕਰ ਦੱਸਿਆ ਹੈ ਕਿ ਉਸ ਨੇ ਆਪਣੀ ਪਹਿਲੀ ਫਿਲਮ ਦਾ ਪਹਿਲਾ ਸ਼ੈਡਿਊਲ ਪੂਰਾ ਕਰ ਲਿਆ ਹੈ। ਸ਼ੇਅਰ ਕੀਤੀ ਪੋਸਟ 'ਚ ਬਾਬਿਲ ਨੇ ਆਪਣੇ ਪ੍ਰੋਜੈਕਟ ਦੇ ਕੁਝ behind the scene ਦੇ ਪਲ ਵੀ ਸਾਂਝੇ ਕੀਤੇ ਹਨ।



ਬਾਬਿਲ ਖਾਨ ਦੀ ਇਸ ਫਿਲਮ ਦਾ ਨਾਮ 'ਕਾਲਾ' ਹੈ। ਇਸ ਫ਼ਿਲਮ ਵਿੱਚ ਬਾਬਿਲ ਦੇ ਆਪੋਜ਼ਿਟ ਤ੍ਰਿਪਤੀ ਦਿਮਰੀ ਹੈ ਅਤੇ ਇਸ ਫਿਲਮ ਨੂੰ ਅਨੁਸ਼ਕਾ ਦੀ ਕੰਪਨੀ ਕਲੀਨ ਸਲੇਟ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।


 


ਬਾਬਿਲ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, "ਬੁਲਬੁਲ ਬਣਾਉਣ ਵਾਲਿਆਂ ਤੋਂ ਲੈ ਕੇ ਕਲੀਨ ਸਲੇਟ ਫਿਲਮਸ ਅਤੇ ਅਨਵਿਤਾ ਦੱਤ, ਅਸੀਂ ਤੁਹਾਡੇ ਲਈ ਫਿਲਮ 'ਕਾਲਾ' ਲੈ ਕੇ ਆ ਰਹੇ ਹਾਂ। ਇਹ ਇੱਕ ਨੈੱਟਫਲਿਕਸ ਆਰੀਜ਼ਨਲ ਦੀ ਫਿਲਮ ਹੈ। ਬਾਬਿਲ ਖਾਨ ਦੀ ਇਸ ਪੋਸਟ 'ਤੇ ਅਨੁਸ਼ਕਾ ਸ਼ਰਮਾ ਸਮੇਤ ਕਈ ਹੋਰ ਸਿਤਾਰਿਆਂ ਨੇ ਬਾਬਿਲ ਨੂੰ ਕੋਮੈਂਟਸ 'ਚ ਵਧਾਈਆਂ ਦਿਤੀਆਂ ਹਨ।