ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਫੂਜੀਫ਼ਿਲਮ ਇੰਡੀਆ ਦੇ ਨਾਲ ਡਿਜੀਟਲ ਹਿੱਸੇਦਾਰੀ ਦੇ ਚਲਦਿਆਂ ਉਨ੍ਹਾਂ ਦੇ ਇੰਸਟੈਂਟ ਕੈਮਰਿਆਂ ਦਾ ਪ੍ਰਚਾਰ ਕਰੇਗੀ। ਅਦਾਕਾਰਾ ਦਾ ਕਹਿਣਾ ਹੈ ਕਿ ਤਸਵੀਰਾਂ ਨੂੰ ਪ੍ਰਿੰਟ ਕਰਕੇ ਯਾਦਾਂ ਬਣਾ ਕੇ ਰੱਖਣਾ ਇਸ ਪ੍ਰੋਡਕਟ ਦੀ ਖਾਸਿਅਤ ਹੈ। ਕੰਪਨੀ ਨੇ ਸ਼ੁਕਰਵਾਰ ਨੂੰ ਇੱਕ ਬਿਆਨ ‘ਚ ਕਿਹਾ ਅਨੁਸ਼ਕਾ ਦੇ ਨਾਲ ਕੰਟ੍ਰੈਕਟ ਅਗਸਤ ਤੋਂ ਨਵੰਬਰ 2018 ਤਕ ਹੈ।
ਫੂਜੀਫ਼ਿਲਮ ਦੀ ਯੋਜਨਾ ਅਨੁਸ਼ਕਾ ਦੇ ਸੋਸ਼ਲ ਮੀਡੀਆ ‘ਤੇ 4.5 ਕਰੋੜ ਤੋਂ ਵੀ ਵੱਧ ਫੋਲੋਅਰਸ ਦਾ ਫਾਈਦਾ ਚੁੱਕਣਾ ਅਤੇ ਆਪਣੇ ਪ੍ਰੋਡਕਟ ਨੂੰ ਨੌਜਵਾਨਾਂ ‘ਚ ਫੇਮਸ ਬਣਾਉਨ ਦੀ ਹੈ। ਅਨੁਸ਼ਕਾ ਨੇ ਕਿਹਾ, ‘ਮੇਰੇ ਲਈ ਫੋਟੋਗ੍ਰਾਫੀ ਖੁਦ ਨੂੰ ਜ਼ਾਹਿਰ ਕਰਨ ਅਤੇ ਯਾਦਾਂ ਨੂੰ ਸੁਰਖਿਅੱਤ ਕਰਨ ਦਾ ਜ਼ਰਿਆ ਹੈ।’
ਅਨੁਸ਼ਕਾ ਨੇ ਅੱਗੇ ਕਿਹਾ, ‘ਇੰਸਟੈਕਸ ਆਕਰਸ਼ਕ ਪਲਾਂ ਨੂੰ ਕੈਦ ਕਰਕੇ ਰੱਖਦਾ ਹੈ ਅਤੇ ਫੌਰਨ ਇਸ ਨੂੰ ਤਸਵੀਰ ‘ਚ ਬਦਲ ਦਿੰਦਾ ਹੈ। ਉਨ੍ਹਾਂ ਸੁੰਦਰ ਪਲਾਂ ਨੂੰ ਹਮੇਸ਼ਾ ਦੇ ਲਈ ਯਾਦਾਂ ‘ਚ ਬਦਲ ਦਿੰਦਾ ਹੈ’। ਫੂਜੀਫ਼ਿਲਮ ਇੰਡੀਆ ਪ੍ਰਾਇਵੈਟ ਦੇ ਅਧਿਕਾਰੀ ਹੁਰਤੋਨ ਇਵਾਟਾ ਨੇ ਕਿਹਾ, ‘ਅਨੁਸ਼ਕਾ ਦੀ ਵਿਸ਼ੇਸ਼ਤਾ ਅਤੇ ਉਸ ਦਾ ਆਕਰਸ਼ਨ ਪੂਰੀ ਤਰ੍ਹਾਂ ਸਾਡੇ ਬ੍ਰਾਂਡ ਲਈ ਸਹੀ ਹੈ। ਇਸ ਤੋਂ ਇਲਾਵਾ ਅਨੁਸ਼ਕਾ ਦੀ ਵਰੁਣ ਧਵਨ ਦੇ ਨਾਲ ਫ਼ਿਲਮ ‘ਸੂਈ ਧਾਗਾ’ ਵੀ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ।