ਮੁੰਬਈ: ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਪਹਿਲਾਂ ਅਚਾਨਕ 10 ਮਈ ਨੂੰ ਵਿਆਹ ਕਰਕੇ ਸਭ ਨੂੰ ਹੈਰਾਨ ਕੀਤਾ ਸੀ ਤੇ ਇਸ ਤੋਂ ਬਾਅਦ ਖ਼ਬਰਾਂ ਆਇਆ ਕਿ ਨੇਹਾ ਮਾਂ ਬਣਨ ਵਾਲੀ ਹੈ ਜਿਸ ‘ਤੇ ਜਦੋਂ ਨੇਹਾ ਅਤੇ ਅੰਗਦ ਬੇਦੀ ਨੂੰ ਪੁੱਛਿਆ ਗਿਆ ਤਾਂ ਦੋਵਾਂ ਨੇ ਕਦੇ ਕੁਝ ਨਹੀਂ ਕਿਹਾ। ਪਰ ਹੁਣ ਕੁਝ ਸਮਾਂ ਪਹਿਲਾਂ ਹੀ ਨੇਹਾ ਨੇ ਫਾਈਨਲੀ ਆਪਣੀ ਪ੍ਰੈਗਨੈਂਸੀ ਦਾ ਐਲਾਨ ਟਵਿਟਰ ‘ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਕੀਤਾ ਹੈ।
ਨੇਹਾ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ‘ਚ ਜੋੜਾ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ। ਨੇਹਾ ਨੇ ਟਵਿਟਰ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਕੈਪਸ਼ਨ ਦਿੱਤਾ, ‘ਨਵੀਂ ਸ਼ੁਰੂਆਤ ਹੋ ਰਹੀ ਹੈ… ਸਾਡੇ ਤਿੰਨਾਂ ਦੇ ਲਈ… ਸਤਿਨਾਮ-ਵਾਹਿਗੁਰੂ’। ਜਦੋਂ ਕਿ ਇਸ ‘ਤੇ ਅੰਗਦ ਬੇਦੀ ਨੇ ਵੀ ਰਿਐਕਟ ਕੀਤਾ ਅਤੇ ਕਮੇਂਟ ਕੀਤਾ, ‘ਹਾ! ਅਫਵਾਹ ਸੱਚ ਹੋ ਗਈ।’
ਨੇਹਾ ਦੇ ਤਸਵੀਰਾਂ ਪਾਉਣ ਤੋਂ ਕੁਝ ਦੇਰ ਬਾਅਦ ਹੀ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਜਿੱਥੇ ਉਨ੍ਹਾਂ ਦੇ ਫੈਨਸ ਅਤੇ ਬਾਲੀਵੁੱਡ ਸਟਾਰਸ ਇਸ ਜੋੜੇ ਨੂੰ ਵਧਾਈ ਦੇ ਰਿਹਾ ਹੈ ਉੱਥੇ ਹੀ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇਹਾ-ਅੰਗਦ ਨੂੰ ਇਸ ‘ਤੇ ਟ੍ਰੋਲ ਵੀ ਕਰ ਰਹੇ ਹਨ। ਅੰਗਦ ਹਾਲ ਹੀ ‘ਚ ਦਿਲਜੀਤ ਦੋਸਾਂਝ ਨਾਲ ਫ਼ਿਲਮ ‘ਸੂਰਮਾ’ ‘ਚ ਨਜ਼ਰ ਆਏ ਸੀ ਅਤੇ ਇਸ ਤੋਂ ਪਹਿਲਾ ਅੰਗਦ ਨੇ ਸਲਮਾਨ ਖ਼ਾਨ ਦੇ ਨਾਲ ‘ਟਾਈਗਰ ਜ਼ਿੰਦਾ ਹੈ’ ‘ਚ ਵੀ ਕਿਰਦਾਰ ਨਿਭਾਇਆ ਸੀ। ਜੇਕਰ ਨੇਹਾ ਦੀ ਗੱਲ ਕਰੀਏ ਤਾਂ ਨੇ ਹਾਲ ਹੀ ‘ਚ ਐਮ ਟੀਵੀ ‘ਤੇ ‘ਰੋਡੀਜ਼’ ਅਤੇ ਇਸ ਤੋਂ ਪਹਿਲਾਂ ਫ਼ਿਲਮ ‘ਤੁਮਹਾਰੀ ਸੁੱਲੂ’ ‘ਚ ਵਿੱਦਿਆ ਬਾਲਨ ਨਾਲ ਸਕਰੀਨ ਸ਼ੇਅਰ ਕੀਤਾ ਹੈ। ਨੇਹਾ-ਅੰਗਦ ਨੂੰ ਇਸ ਨਵੀਂ ਸ਼ੁਰੂਆਤ ਲਈ ਸਾਡੀ ਸਾਰੀ ਟੀਮ ਵੱਲੋਂ ਬਹੁਤ ਮੁਬਾਰਕ ਅਤੇ ਆਉਣ ਵਾਲਾ ਸਮਾਂ ਉਨ੍ਹਾਂ ਲਈ ਹੋਰ ਵੀ ਖੁਸ਼ੀਆਂ ਲੈ ਕੇ ਆਵੇ।