ਵਿਦਿਆਰਥੀਆਂ ’ਚ ਖ਼ੂਨੀ ਝੜਪ, ਸਕੂਲ ਬਾਹਰ ਫਾਇਰਿੰਗ ਤੇ ਵੱਢ-ਕੱਟ
ਏਬੀਪੀ ਸਾਂਝਾ | 24 Aug 2018 07:31 PM (IST)
ਤਰਨਤਾਰਨ: ਜ਼ਿਲ੍ਹੇ ਦੇ ਕਸਬਾ ਭਿਖੀਵਿੰਡ ਦੇ ਡੀਏਵੀ ਸਕੂਲ ਦੇ ਬਾਹਰ 8ਵੀਂ ਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਦੀ ਮਾਮੂਲੀ ਝੜਪ ਬਾਅਦ ਵਿਦਿਆਰਥਈ ਨੂੰ ਤੇਜ਼ ਹਥਿਆਰਾ ਨਾਲ ਜ਼ਖ਼ਮੀ ਕਰ ਦਿੱਤਾ ਗਿਆ। ਇਸ ਦੌਰਾਨ ਸਕੂਲ ਦੇ ਬਾਹਰ ਫਾਇਰਿੰਗ ਵੀ ਕੀਤੀ ਗਈ। ਇਸ ਘਟਨਾ ਬਾਅਦ ਸਕੂਲ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਘਟਨਾ ਵਿੱਚ ਜ਼ਖ਼ਮੀ ਨੌਜਵਾਨ ਸਾਇਮਨਦੀਪ ਨੇ ਦੱਸਿਆ ਕਿ ਅੱਜ ਸਵੇਰੇ ਸਕੂਲ ਅੰਦਰ ਕੁਝ ਵਿਦਿਆਰਥੀਆਂ ਵਿਚਾਲੇ ਮਾਮੂਲੀ ਤਕਰਾਰ ਹੋ ਗਈ ਸੀ। ਉਸਨੇ ਵਿਦਿਆਰਥੀਆਂ ਨੂੰ ਝਗੜਾ ਕਰਨੋਂ ਹਟਾਇਆ ਸੀ, ਪਰ ਜਦ ਸਕੂਲ ਤੋਂ ਛੁੱਟੀ ਹੋਈ ਤਾਂ ਸਕੂਲ ਦੇ ਗੇਟ ਤੇ ਖੜ੍ਹੇ ਕੁਝ ਵਿਦਿਆਰਥੀਆਂ ਨੇ ਪਹਿਲਾਂ ਉਸ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਬਾਅਦ ਵਿੱਚ ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਪਿੱਛੋਂ ਸਕੂਲ ਦੇ ਗਾਰਡ ਨੇ ਫਇਰ ਕੀਤਾ ਤੇ ਹਮਲਾਵਰਾਂ ਨੂੰ ਉੱਥੋਂ ਭਜਾਇਆ। ਭਿੱਖੀਵਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਦੋ ਵਿਦਿਆਰਥੀਆਂ ਵੱਲੋ ਚਲਾਈਆਂ ਗੋਲੀਆਂ ਨਾਲ ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਮਾਮਲੇ ਦਾ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।