ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖ਼ਾਨ ਤੇ ਸ਼ਾਹਰੁਖ ਨੂੰ ਇੱਕ ਫ਼ਿਲਮ ‘ਚ ਕੰਮ ਕਰਦੇ ਦੇਖਣਾ ਉਨ੍ਹਾਂ ਦੇ ਫੈਨਸ ਲਈ ਕਿਸੇ ਡ੍ਰੀਮ ਤੋਂ ਘੱਟ ਨਹੀਂ। ਬਾਲੀਵੁੱਡ ਇੰਡਸਟਰੀ ਦੇ ਕਈ ਵੱਡੇ ਡਾਇਰੈਕਟਰ ਦੋਵਾਂ ਨੂੰ ਕਾਸਟ ਕਰਨਾ ਚਾਹੁੰਦੇ ਹਨ। ਇਸ ਦੀ ਕੋਸ਼ਿਸ਼ ਪਿਛਲੇ ਕਈ ਦਿਨਾਂ ਤੋਂ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਵੀ ਕਰ ਰਹੇ ਹਨ।
ਇਸ ਨਾਲ ਜੁੜੀਆਂ ਹੀ ਖ਼ਬਰਾਂ ਆ ਰਹੀਆਂ ਹਨ ਕਿ ਸੰਜੇ ਆਪਣੀ ਅਗਲੀ ਬਿੱਗ ਬਜਟ ਫ਼ਿਲਮ ‘ਚ ਸਲਮਾਨ ਤੇ ਸ਼ਾਹਰੁਖ ਨਾਲ ਕੰਮ ਕਰਨ ਵਾਲੇ ਹਨ। ਇਸ ਦੀ ਕਹਾਣੀ ਪੁਰਾਣੀ ਹਿੱਟ ਫ਼ਿਲਮ ‘ਸੌਦਾਗਰ’ ਦੀ ਤਰ੍ਹਾਂ ਹੋਵੇਗੀ। ਇਸ ‘ਚ ਰਾਜਕੁਮਾਰ ਤੇ ਦੀਲੀਪ ਕੁਮਾਰ ਦੀ ਜੋੜੀ ਨਜ਼ਰ ਆਈ ਸੀ। ਇਸ ਦੇ ਨਾਲ ਹੀ ਪਹਿਲਾਂ ਖ਼ਬਰਾਂ ਸੀ ਕਿ ਇਸ ਫ਼ਿਲਮ ‘ਚ ਦੋਵਾਂ ਨਾਲ ਦੀਪਿਕਾ ਪਾਦੁਕੋਣ ਵੀ ਨਜ਼ਰ ਆ ਸਕਦੀ ਹੈ, ਪਰ ਹੁਣ ਅਜਿਹਾ ਨਹੀਂ ਹੈ।
ਖ਼ਬਰਾਂ ਨੇ ਕਿ ਇਸ ਫ਼ਿਲਮ ਵਿੱਚੋਂ ਦੀਪਿਕਾ ਦਾ ਪੱਤਾ ਸਾਫ ਹੋ ਗਿਆ ਹੈ ਤੇ ਫ਼ਿਲਮ ਪ੍ਰੋਡਿਊਸਰਾਂ ਨੇ ਇਸ ਫ਼ਿਲਮ ਦਾ ਆਫਰ ਅਨੁਸ਼ਕਾ ਸ਼ਰਮਾ ਨੂੰ ਦਿੱਤਾ ਹੈ। ਇਸ ਦਾ ਕਾਰਨ ਕਿਹਾ ਜਾ ਰਿਹਾ ਹੈ ਕਿ ਦੀਪਿਕਾ ਤੇ ਕੈਟਰੀਨਾ ਦੀ ਕੋਲਡ ਵਾਰ ਤੇ ਕੈਟਰੀਨਾ, ਸਲਮਾਨ ਦੇ ਕਿੰਨੀ ਖਾਸ ਹੈ ਇਹ ਤਾਂ ਸਭ ਨੂੰ ਪਤਾ ਹੀ ਹੈ। ਉਂਝ ਇਸ ਫ਼ਿਲਮ ਬਾਰੇ ਅਨੁਸ਼ਕਾ ਨੇ ਅਜੇ ਕੋਈ ਐਲਾਨ ਨਹੀਂ ਕੀਤਾ। ਫੈਨਸ ਨੂੰ ਫ਼ਿਲਮ ਦੇ ਔਫੀਸ਼ੀਅਲ ਅਨਾਉਂਸਮੈਂਟ ਦਾ ਇੰਤਜ਼ਾਰ ਰਹੇਗਾ।